ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸਾਇਕਲਾਂ ਤੇ ਮਾਨਸਾ ਤੋਂ ਸ਼੍ਰੀ ਦੁਰਗਾ ਮੰਦਰ ਮਾਈਸਰਖਾਨਾ ਅਤੇ ਗੁਰਦੁਆਰਾ ਸ਼੍ਰੀ ਤਿੱਤਰਸਰ ਸਾਹਿਬ ਜਾ ਕੇ ਮੱਥਾ ਟੇਕਿਆ।ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਵੇਰੇ ਸਾਇਕਲਿੰਗ ਲਈ ਵੱਖ ਵੱਖ ਥਾਵਾਂ ਤੇ ਜਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੱਸਿਆ ਕਿ ਅੱਜ ਸੰਘਨੀ ਧੁੰਦ ਚ ਵੀ ਮੈਂਬਰਾਂ ਨੇ 64 ਕਿਲੋਮੀਟਰ ਸਾਇਕਲਿੰਗ ਕੀਤੀ ਹੈ।ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਨਿਯਮਿਤ ਸਾਇਕਲਿੰਗ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਨਾਮੁਰਾਦ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਉਹਨਾਂ ਦਾ ਸ਼ੂਗਰ ਲੈਵਲ ਸਾਇਕਲਿੰਗ ਕਰਨ ਨਾਲ ਠੀਕ ਹੋ ਗਿਆ ਹੈ ਉਹ ਹੁਣ ਸ਼ੂਗਰ ਦੀ ਕੋਈ ਦਵਾਈ ਵੀ ਨਹੀਂ ਲੈ ਰਹੇ। ਇਸ ਮੌਕੇ ਸੰਜੀਵ ਪਿੰਕਾ,ਕ੍ਰਿਸ਼ਨ ਮਿੱਤਲ,ਅਨਿਲ ਸੇਠੀ,ਪ੍ਮੋਦ ਬਾਗਲਾ,ਰਜੇਸ਼ ਦਿਵੇਦੀ ਸਮੇਤ ਮੈਂਬਰ ਹਾਜਰ ਸਨ