ਬੁਢਲਾਡਾ 23 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ ): ਸਥਾਨਕ ਸ਼ਹਿਰ ਅਦਰ ਰਾਮਲੀਲਾ ਕਲਬ ਵਲੋ ਰਾਮਲੀਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਜੋਸ਼ ਨਾਲ ਮਨਾਈ ਜਾ ਰਹੀ ਹੈ। ਪਿਛਲੇ ਦਿਨੀ ਸੀਤਾ ਹਰਨ ਨਾਇਟ ਦਾ ਉਦਘਾਟਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਵਲੋ ਕੀਤਾ ਗਿਆ। ਇਸ ਮੋਕੇ ਉਹਨਾ ਕਿਹਾ ਕਿ ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹਿਦਾ ਹੈ ਅਤੇ ਪ੍ਰਭੂ ਸ੍ਰੀ ਰਾਮ ਜੀ ਦੇ ਦਸੇ ਮਾਰਗ ਤੇ ਚਲਣਾ ਚਾਹਿਦਾ ਹੈ। ਇਸ ਮੋਕੇ ਉਨ੍ਹਾਂ ਰਾਮਲੀਲਾ ਖੇਡ ਰਹੇ ਪਾਤਰਾ ਦੀ ਵੀ ਪ੍ਰਸੰਸਾ ਕੀਤਾ।
ਇਸ ਨਾਈਟ ਵਿੱਚ ਸੀਤਾ ਹਰਨ ਮੋਕੇ ਰਾਵਣ ਦੇ ਰੋਲ ਵਿੱਚ ਸੁਰੇਸ਼ ਗੋਇਲ ਨੇ ਆਪਣੇ ਆਕਰਸ਼ਨ ਦਿਖਾਏ ਤਾ ਇਹ ਦਰਸ਼ਕਾ ਲਈ ਖਿੱਚ ਦਾ ਕੇਦਰ ਬਨਿਆ। ਇਸ ਮੋਕੇ ਭਲਿਦਰ ਵਾਲਿਆ, ਰਵੀ ਮਿਤਲ, ਹਨੀ ਸ਼ਰਮਾ, ਕਾਲਾ ਸ਼ਰਮਾ, ਰਾਜੇਸ਼ ਅਰੋੜਾ, ਮਾਗੇ ਰਾਮ, ਰਾਜੂ ਬਾਬਾ, ਰਾਜਿਦਰ ਮੋਨੀ, ਰਾਕੇਸ਼ ਜੈਨ, ਹਰਸ਼ ਵਰਧਨ, ਰਾਜੂ ਵਰਮਾ, ਗੋਰਾ, ਵਿਨੀਤ ਕੁਮਾਰ ਆਦਿ ਹਾਜਰ ਸਨ। 25 ਅਕਤੂਬਰ ਦਿਨ ਅੈਤਵਾਰ ਨੂੰ ਦੁਸਿਹਰਾ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਦਾ ਹੈ। ਇਸ ਮੋਕੇ ਕਲਬ ਦੇ ਮੈਬਰਾ ਵਲੋ ਆਏ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ।