ਬੁਢਲਾਡਾ 14 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਹਰ ਘਰ ਤਿਰੰਗਾ ਲਹਿਰ ਨੂੰ ਅੱਗੇ ਤੋਰਦਿਆਂ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ 120 ਤਿਰੰਗਾ ਲਹਿਰਾਉਣ ਉਪਰੰਤ ਯਾਤਰਾ ਸ਼ਹਿਰ ਵਿੱਚੋਂ ਕੱਢੀ ਗਈ। ਜਿੱਥੇ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਹਰ ਪਿੰਡ ਅਤੇ ਸ਼ਹਿਰਾਂ ਦੇ ਘਰ ਘਰ ਤਿਰੰਗਾ ਲਹਿਰਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਅੱਜ ਸ਼ਹਿਰ ਅੰਦਰ ਤਿਰੰਗਾ ਯਾਤਰਾ ਰਾਮ ਲੀਲਾ ਗਰਾਊਂਡ ਤੋਂ ਸ਼ੁਰੂ ਕਰਕੇ ਸ਼ਹਿਰ ਦੇ ਪ੍ਰਮੁੱਖ ਬਾਜਾਰਾਂ ਚੋ ਹੁੰਦਾ ਹੋਇਆ ਵਾਪਿਸ ਗਰਾਊਂਡ ਵਿੱਚ ਸਮਾਪਤ ਹੋਇਆ। ਜਿੱਥੇ ਹਜਾਰਾਂ ਲੋਕਾਂ ਨੇ ਇਸ ਤਿਰੰਗਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਫੌਜੀ ਬਿਨ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਆਪਣਾ ਘਰ ਵਾਰ ਛੱਡ ਕੇ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਜਿਸ ਕਾਰਨ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ, ਉਸੇ ਤਰ੍ਹਾਂ ਅੱਜ ਦੇਸ਼ ਦੇ ਹਰ ਨਾਗਰਿਕ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਦਿਆਂ ਅਤੇ ਆਪਣੇ ਨੈਤਿਕ ਕਰਤੱਵ ਸਮਝਿਆ ਆਪਣੇ ਆਪਣੇ ਘਰ ਤਿਰੰਗਾ ਲਹਿਰਾ ਕੇ ਅਜ਼ਾਦੀ ਦਾ ਦਿਹਾੜਾ ਮਨਾਉਣਾ ਚਾਹੀਦਾ ਹੈ। ਇਸ ਮੌਕੇ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਕੁਲਦੀਪ ਸਿੰਘ ਸਰਪੰਚ ਬੱਪੀਆਣਾ, ਮਨਮੰਦਰ ਸਿੰਘ ਬੀਰੇਵਾਲਾ, ਅਮਨਦੀਪ ਸਿੰਘ ਗੁਰੂ, ਕੁਸ਼ਦੀਪ ਸ਼ਰਮਾਂ, ਰਾਜੇਸ਼ ਲੱਕੀ, ਜਸਪਾਲ ਕੌਰ ਜੱਸੀ, ਹਰਦੀਪ ਸਿੰਘ ਮੱਲ ਸਿੰਘ ਵਾਲਾ, ਮਾ. ਕੁਲਵੰਤ ਸਿੰਘ, ਜਨਕ ਰਾਜ, ਪੁਨੀਤ ਗੋਇਲ, ਬੰਸੀ ਲਾਲ, ਡਾ. ਸਾਗਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।