ਮਾਨਸਾ, 02 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਵੇਂ ਸਾਲ ਦੀ ਆਮਦ ਮੌਕੇ ਤੇ ਹਰੇ ਰਾਮਾ ਹਰੇ ਕ੍ਰਿਸ਼ਨਾ ਵੈਲਫੇਅਰ ਸੁਸਾਇਟੀ (ਰਜਿ. ) ਮਾਨਸਾ ਵੱਲੋਂ ਸੁਸਾਇਟੀ ਪ੍ਰਧਾਨ ਬਲਜੀਤ ਕੜਵੱਲ ਜੀ ਦੀ ਅਗਵਾਈ ਵਿੱਚ ਗੁਰੂਦਵਾਰਾ ਚੌਂਕ ਵਿੱਚ ਵਿਸ਼ਾਲ ਭੰਡਾਰਾ ਲਗਾਈਆ ਗਿਆ। ਇਸ ਭੰਡਾਰੇ ਵਿੱਚ ਹਜਾਰਾ ਦੀ ਗਿਣਤੀ ਵਿੱਚ ਇਲਾਕਾ ਨਿਵਾਸੀਆ ਨੂੰ ਲੰਗਰ ਸ਼ਕਾਇਆ ਗਿਆ । ਇਸ ਮੌਕੇ ਕਮੇਟੀ ਦੇ ਸੰਸ਼ਥਾਪਕ ਮਨਮੋਹਿਤ ਗੋਇਲ ਨੇ ਦੱਸਿਆ ਕਿ ਕਮੇਟੀ ਵੱਲੋ ਚਿੰਤਪੂਰਨੀ ਮਾਤਾ ਵਿੱਖੇ ਮਾਤਾ ਮਾਇਸਰਖਾਨਾ ਤੇ ਨਵੇਂ ਸਾਲ ਮੌਕੇ ਭੰਡਾਰੇ ਹਰ ਸਾਲ ਲਗਾਏ ਜਾਂਦੇ ਹਨ। ਇਸ ਮੌਕੇ ਤੇ ਭੰਡਾਰੇ ਦੀ ਸੁ਼ਰੁਆਤ ਡਾ ਮਾਨਵ ਜਿੰਦਲ ਸਮਾਸੇਵੀ, ਅਰਸਦੀਪ ਮਾਈਕਲ ਗਾਗੋਵਾਲ ਅਤੇ ਇੰਜ ਹਨੀਸ਼ ਬਾਂਸਲ, ਸੰਜੀਵ ਪਿੰਕਾ ਨੇ ਕੀਤੀ।ਇਸ ਮੋਕੇ ਅਸ਼ੋਕ ਸਪੋਲੀਆ , ਸੰਜੀਵ ਪਿੰਕਾ , ਡਾ ਰਣਜੀਤ ਰਾਏ ਨੇ ਸ਼ੋਸਾਇਟੀ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਇੰਨਵਾਇਰਮੈਂਟ ਸੁਸਾਇਟੀ ਦੀ ਪੂਰੀ ਟੀਮ ਨੇ ਭੰਡਾਰੇ ਵਿੱਚ ਹਾਜਰੀ ਲਗਵਾਈ। ਸੁਸਾਇਟੀ ਦੇ ਪ੍ਰਧਾਨ ਬਲਜੀਤ ਕੜਵਲ ਨੇ ਕਿਹਾ ਕਿ ਹਰ ਮਨੁੱਖ ਨੂੰ ਲੋੜਵੰਦਾ ਦੀ ਮਦਦ ਲਈ ਹਮੇਸਾ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਅਨੀਸ਼ ਗੋਇਲ ਪ੍ਰੋਜੈਕਟ ਚੇਅਰਮੈਨ ਦੀਪ ਜਿੰਦਲ, ਸੈਕਟਰੀ ਸੰਜੀਵ ਕੇ ਐਸ, ਕੈਸ਼ੀਅਰ ਅਰਜਨ ਸਿੰਘ ,ਚੇਅਰਮੈਨ ਜੋਨੀ ਸਿੰਗਲਾ, ਰਾਕੇਸ ਬਾਲਾਜੀ ਵਾਲੇ, ਗੌਰਵ ਸ਼ਰਮਾ, ਅਭੀ ਸਿੰਗਲਾ, ਜੱਸੀ, ਕਪਿਲ, ਆਸ਼ੂ ਜੈਨ, ਅਰੁਣ ਗੁਪਤਾ, ਸੁਰਿੰਦਰ ਸਿੰਗਲਾ, ਗਾਂਧੀ ਸਿੰਗਲਾ, ਦੀਪੀ ਜੀ ਤੇ ਹੋਰ ਸਾਰੇ ਕਮੇਟੀ ਮੈਂਬਰ ਤੇ ਆਹੁਦੇਦਾਰ ਸਹਿਬਾਨ ਹਾਜਰ ਸਨ।