*ਹਰੇ ਦੀ ਟਾਲ ਤੇ ਗੱਲੇ ਚੋ ਨਕਦੀ ਚੁੱਕ ਕੇ ਨੌਜਵਾਨ ਫਰਾਰ*

0
168

ਬੁਢਲਾਡਾ 02 ਨਵੰਬਰ(ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਗਊਸ਼ਾਲਾ ਰੋਡ ਤੇ ਹਰੇ ਟਾਲ ਵਾਲੇ ਦੀ ਦੁਕਾਨ ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਗੱਲਾਂ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਊਸ਼ਾਲਾ ਰੋਡ ਤੇ ਹਰੇ ਦੀ ਟਾਲ ਦੁਕਾਨ ਦਾ ਮਾਲਕ ਮੱਖਣ ਸ਼ਰਮਾਂ ਨੇ ਦੱਸਿਆ ਕਿ ਟਾਲ ਤੇ ਹਰਾ ਲੈਣ ਆਏ ਦੋ ਨੌਜਵਾਨ ਨੂੰ ਜਦੋਂ ਹਰਾ ਦੇਣ ਲੱਗੇ ਤਾਂ ਦੂਸਰੇ ਨੌਜਵਾਨ ਨੇ ਦੁਕਾਨ ਵਿੱਚ ਦਾਖਲ ਹੋ ਕੇ ਗੱਲੇ ਵਿੱਚ ਪਏ ਨਗਦੀ ਚੁੱਕ ਕੇ ਜੇਬ ਵਿੱਚ ਪਾ ਕੇ ਫਰਾਰ ਹੋ ਗਿਆ। ਜਿਸ ਤੇ ਤੁਰੰਤ ਹਰਕਤ ਵਿੱਚ ਆਉਂਦਿਆਂ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ।                                 

LEAVE A REPLY

Please enter your comment!
Please enter your name here