
ਬੁਢਲਾਡਾ:03 ਜਨਵਰੀ (ਸਾਰਾ ਯਹਾ /ਅਮਨ ਮਹਿਤਾ):- ਆਉਣ ਵਾਲੀਆ ਨਗਰ ਕੋਸਲ ਚੋਣਾ ਦੇ ਮੱਦੇਨਜ਼ਰ ਕਾਂਗਰਸੀ ਆਗੂਆ ਦੀ ਇਕ ਮੀਟਿੰਗ ਅੱਜ ਇੱਥੇ ਹੋਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਖੇਮ ਸਿੰਘ ਜਟਾਣਾ ਅਤੇ ਸਾਬਕਾ ਚੇਅਰਮੈਨ ਹਰਬੰਸ ਖਿਪਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇਗੀ। ਉਹਨਾ ਕਿਹਾ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਹਿਰ ਦੇ 19 ਵਾਰਡਾਂ ਵਿਚੋ ਕਾਂਗਰਸ ਦੀ ਟਿਕਟ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹਨਾ ਕਿਹਾ ਕਿ ਕਾਂਗਰਸੀ ਚੋਣਾ ਨੂੰ ਲੈ ਕੇ ਸ਼ਹਿਰ ਦੇ ਹਰ ਵਾਰਡ ਵਿਚ ਟਿਕਟ ਲੈਣ ਦੇ ਚਾਹਵਾਨਾ ਵਲੋ ਆਪਣੀਆ ਆਪਣੀਅਾ ਉਮੀਦਵਾਰੀਆ ਲਈ ਨਾਮ ਦਿੱਤੇ ਜਾ ਰਹੇ ਹਨ ਪਰੰਤੂ ਪਾਰਟੀ ਹਾਈ ਕਮਾਨ ਜਲਦ ਹੀ ਉਤਾਰੇ ਜਾਣ ਵਾਲੇ ਉਮੀਦਵਾਰਾ ਬਾਰੇ ਫ਼ੈਸਲਾ ਕਰੇਗੀ। ਇਸ ਮੀਟਿੰਗ ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੂਆਣਾ, ਬਲਾਕ ਜਨਰਲ ਸੈਕਟਰੀ ਰਾਜ ਕੁਮਾਰ ਰਾਜੂ, ਵਿਜੇ ਕੂਲੈਹਰੀ, ਨਰੇਸ਼ ਕੁਮਾਰ ਗਰਗ, ਲਵਲੀ ਗਰਗ, ਸਵੀਟੀ ਖੀਵਾ, ਜੱਸੀ ਸੈਣੀ, ਗੁਰਪ੍ਰੀਤ ਸਿੰਘ ਵਿਰਕ ਆਦਿ ਮੌਜੂਦ ਸਨ।
