ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਅਤੇ ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੇ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਵਿਖੇ ਅੱਜ 130ਵੀਂ ਵਾਰ ਖ਼ੂਨਦਾਨ ਕੀਤਾ। ਇਹ ਜਾਣਕਾਰੀ ਦਿੰਦਿਆਂ ਬਲਵੀਰ ਅਗਰੋਈਆ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਨਮਦਿਨ,ਵਿਆਹ ਦੀਆਂ ਵਰੇਗੰਢਾਂ ਮੌਕੇ ਖੁਸ਼ੀ ਸਾਂਝੀ ਕਰਨ ਲਈ ਖੂਨਦਾਨ ਕਰਦੇ ਹਨ ਅਤੇ ਲੋਕਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦੱਸਿਆ ਕਿ ਸੰਜੀਵ ਪਿੰਕਾ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦਾ ਹੈ ਅਤੇ ਪਰਵਾਰਿਕ ਮੈਂਬਰਾਂ ਸਮੇਤ ਦੋਸਤਾਂ ਮਿੱਤਰਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ। ਖੂਨਦਾਨ ਕਰਨ ਉਪਰੰਤ ਸੰਜੀਵ ਪਿੰਕਾ ਨੇ ਦੱਸਿਆ ਕਿ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਸ਼ਰੀਰਕ ਕਮਜ਼ੋਰੀ ਨਹੀਂ ਆਉਂਦੀ ਅਤੇ ਖੂਨਦਾਨੀ ਕੁੱਝ ਹੀ ਸਮੇਂ ਬਾਅਦ ਆਮ ਵਾਂਗ ਰੋਜ਼ਮਰਾ ਦੇ ਕੰਮ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਹਰੇਕ ਅਠਾਰਾਂ ਸਾਲ ਤੋਂ ਵੱਧ ਉਮਰ ਦੇ ਤੰਦਰੁਸਤ ਇਨਸਾਨ ਨੂੰ ਇੱਕ ਸਾਲ ਵਿੱਚ ਚਾਰ ਵਾਰ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕੇ ਕਿਉਂਕਿ ਜਿਸ ਮਰੀਜ਼ ਦੀ ਜਾਨ ਬਚਾਉਣ ਲਈ ਖੂਨ ਦੀ ਜ਼ਰੂਰਤ ਉਸ ਦੀ ਜਾਨ ਸਿਰਫ ਤੇ ਸਿਰਫ ਖੂਨ ਦੇਣ ਨਾਲ ਹੀ ਬਚ ਸਕਦੀ ਹੈ ਇਸਦਾ ਕੋਈ ਬਦਲ ਨਹੀਂ ਹੈ।
ਇਸ ਮੌਕੇ ਬਲਜੀਤ ਕੜਵਲ, ਬਲਵੀਰ ਅਗਰੋਈਆ, ਅਮਨਦੀਪ ਸਿੰਘ,ਅਮਨ ਸਿੰਘ ਹਾਜ਼ਰ ਸਨ