ਹਰੇਕ ਇਨਸਾਨ ਨੂੰ ਗਊਸੇਵਾ ਲਈ ਸਹਿਯੋਗ ਦੇਣਾ ਚਾਹੀਦੈ…ਠੁਕਰਾਲ।

0
38

ਮਾਨਸਾ (ਸਾਰਾ ਯਹਾ, ਬਲਜੀਤ ਸ਼ਰਮਾ) 05 ਮਾਰਚ :ਅੱਜ ਸਿਵਲ ਸਰਜਨ ਮਾਨਸਾ ਸ਼੍ਰੀ ਲਾਲ ਚੰਦ ਠੁਕਰਾਲ ਜੀ ਦੀ ਪ੍ਰੇਰਣਾ ਸਦਕਾ ਉਹਨਾਂ ਦੇ ਸਟਾਫ ਮੈਂਬਰਾਂ ਨੇ ਗਊਸ਼ਾਲਾ ਖੋਖਰ ਕਲਾਂ ਵਿਖੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਗਊਸੇਵਾ ਲਈ ਸਹਿਯੋਗੀ ਰਾਸ਼ੀ ਦਿੱਤੀ।
ਇਹ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਰਾਸ਼ੀ ਸਿਵਲ ਸਰਜਨ ਮਾਨਸਾ ਦੇ ਸਟਾਫ ਮੈਂਬਰਾਂ ਅਤੇ ਸ਼੍ਰੀ ਸੁਭਾਸ਼ ਚੰਦਰ ਚੀਫ਼ ਫਾਰਮਾਸਿਸਟ ਦੇ ਯਤਨਾਂ ਨਾਲ ਇਕੱਠੀ ਕਰਕੇ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਸਰਕਾਰੀ ਗਊਸ਼ਾਲਾ ਮਾਨਸਾ ਜਿਲ੍ਹੇ ਦੇ ਅਜਿਹੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ 1600 ਦੇ ਕਰੀਬ ਗਊਵੰਸ਼ ਦੀ ਸੰਭਾਲ ਵਧੀਆ ਢੰਗ ਨਾਲ ਕਰ ਰਹੀ ਹੈ ਉਹਨਾਂ ਸਿਵਲ ਸਰਜਨ ਮਾਨਸਾ ਜੀ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੀ ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਅਜਿਹੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੜਕਾਂ ਤੇ ਐਕਸੀਡੈਂਟਾਂ ਦਾ ਕਾਰਣ ਬਣ ਰਹੇ ਬੇਸਹਾਰਾ ਪਸ਼ੂਆਂ ਦੀ ਸਹੀ ਸੰਭਾਲ ਕਰ ਰਹੀਆਂ ਅਜਿਹੀਆਂ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਜਰੂਰਤ ਹੈ ਤਾਂ ਕਿ ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰਕੇ ਸੜਕਾਂ ਤੇ ਹੋ ਰਹੇ ਐਕਸੀਡੈਂਟ ਘਟਾਏ ਜਾ ਸਕਣ ਅਤੇ ਇਹਨਾਂ ਦੁਰਘਟਨਾਵਾਂ ਕਾਰਣ ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦੇ ਸਟਾਫ ਮੈਂਬਰ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣਗੇ।
ਇਸ ਮੌਕੇ ਡਾਕਟਰ ਰਣਜੀਤ ਰਾਏ,ਵਨੀਤ ਮੱਤੀ,ਸੁਭਾਸ਼ ਚੰਦਰ ਚੀਫ਼ ਫਾਰਮਾਸਿਸਟ,ਰਕੇਸ਼ ਫਾਰਮਾਸਿਸਟ,ਸੰਦੀਪ ਕੁਮਾਰ ਸਮੇਤ ਸਿਵਲ ਸਰਜਨ ਸਟਾਫ ਦੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here