*ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਤੋਂ ਖੋਹ ਦਿੱਲੀ ਪੁਲਿਸ ਨੂੰ ਸੌਂਪਿਆ ਬੀਜੇਪੀ ਲੀਡਰ ਬੱਗਾ, ਪੰਜਾਬ ਪੁਲਿਸ ਖਾਲੀ ਹੱਥ*

0
63

06,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਤੋਂ ਖੋਹ ਕੇ ਬੀਜੇਪੀ ਲੀਡਰ ਤੇਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਹੁਣ ਦਿੱਲੀ ਪੁਲਿਸ ਤੇਜਿੰਦਰ ਬੱਗਾ ਨੂੰ ਕੁਰਕਸ਼ੇਤਰ ਤੋਂ ਵਾਪਸ ਦਿੱਲੀ ਲਿਜਾ ਰਹੀ ਹੈ। ਪੰਜਾਬ ਪੁਲਿਸ ਇਸ ਵੇਲੇ ਖਾਲੀ ਹੱਥ ਰਹਿ ਗਈ ਹੈ।  ਪੰਜਾਬ ਪੁਲਿਸ ਤੇਜਿੰਦਰ ਬੱਗਾ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆ ਰਹੀ ਸੀ ਪਰ ਕੁਰਕਸ਼ੇਤਰ ਵਿਖੇ ਹਰਿਆਣਾ ਪੁਲਿਸ ਨੂੰ ਰੋਕ ਲਿਆ ਸੀ। ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਦੇ ਕਹਿਣ ਉੱਪਰ ਰੋਕਿਆ ਗਿਆ ਹੈ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਅਗਵਾ ਦਾ ਕੇਸ ਦਾਇਰ ਕੀਤਾ ਹੈ। 

ਦੱਸ ਦਈਏ ਕਿ ਬੀਜੇਪੀ ਲੀਡਰ ਤੇਜਿੰਦਰ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਹਨ। ਹਰਿਆਣਾ ਪੁਲਿਸ ਨੇ ਬੱਗਾ ਨੂੰ ਪੰਜਾਬ ਲਿਆ ਰਹੀ ਪੰਜਾਬ ਪੁਲਿਸ ਦੀ ਟੀਮ ਨੂੰ ਕੁਰਕਸ਼ੇਤਰ ਵਿੱਚ ਰੋਕ ਲਿਆ ਹੈ। 

ਹੁਣ ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਲਈ ਰਵਾਨਾ ਹੋਏ ਹਨ। ਉਹ ਕੁਝ ਦੇਰ ਵਿੱਚ ਕੁਰੂਕਸ਼ੇਤਰ ਪਹੁੰਚਣਗੇ। ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਦੇ ਕਹਿਣ ਉੱਪਰ ਪੰਜਾਬ ਪੁਲਿਸ ਦੀ ਟੀਮ ਨੂੰ ਰੋਕਿਆ ਹੈ। ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਖਿਲਾਫ ਅਗਵਾ ਦਾ ਕੇਸ ਦਾਇਰ ਕੀਤਾ ਹੈ।


ਇਸ ਤੋਂ ਪਹਿਲਾਂ ਮੁਹਾਲੀ ਦੇ ਐਸਐਸਪੀ ਵੱਲੋਂ ਕੁਰੂਕਸ਼ੇਤਰ ਦੇ ਐਸਐਸਪੀ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਮੁਲਜ਼ਮ ਤਜਿੰਦਰ ਬੱਗਾ ਨੂੰ ਜਲਦੀ ਰਿਹਾਅ ਕੀਤਾ ਜਾਵੇ। ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਉਧਰ, ਪੰਜਾਬ ਪੁਲਿਸ ਤਜਿੰਦਰ ਬੱਗਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਜਾ ਰਹੀ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਹਰਿਆਣਾ ਪੁਲਿਸ ਜਾਣਬੁੱਝ ਕੇ ਉਨ੍ਹਾਂ ਦੇ ਕੰਮ ਵਿੱਚ ਨਾਜਾਇਜ਼ ਵਿਘਨ ਪਾ ਰਹੀ ਹੈ।

LEAVE A REPLY

Please enter your comment!
Please enter your name here