
ਚੰਡੀਗੜ੍ਹ 28 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਣ ਦੌਰਾਨ ਕਿਸਾਨਾਂ ਨੇ ਪੁਲਸ ਦੇ ਬੈਰੀਕੇਡ ਤੋੜੇ ਹਨ ਅਤੇ ਧਾਰਾ 144 ਦਾ ਉਲੰਘਣ ਕੀਤੀ ਹੈ।ਅੰਬਾਲਾ ਦੇ ਐਸ ਪੀ ਰਾਜੇਸ਼ ਕਾਲੀਆ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਕਿਸਾਨ ਲੀਡਰਾਂ ਤੇ FIR ਦਰਜ ਕਰ ਲਈ ਹੈ।
ਹਰਿਆਣਾ ਪੁਲਿਸ ਨੇ ਕਿਸਾਨ ਨੇਤਾਵਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਹਨ।ਕਿਸਾਨ ਨੇਤਾ ਗੁਰਨਾਮ ਸਿੰਘ ਚਢੁਨੀ ਅਤੇ ਹੋਰ ਨੇਤਾਵਾਂ ਦੇ ਖਿਲਾਫ ਵੀ ਮਾਮਲਾ ਦਰਜ ਹੋਇਆ ਹੈ। 25 ਨਵੰਬਰ 2020 ਨੂੰ ਹਰਿਆਣਾ ਦੇ ਕਿਸਾਨ ਅੰਬਾਲਾ ਵਿੱਚ ਪੁਲਿਸ ਦੇ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਸੀ।
