
ਅੰਬਾਲਾ 5,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਉਸ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਖੇ ਦਾਖਲ ਕਰਵਾਇਆ ਗਿਆ ਹੈ। ਵਿਜ ਨੇ ਅਪੀਲ ਕੀਤੀ ਹੈ ਜੋ ਪਿਛਲੇ ਦਿਨਾਂ ਉਨ੍ਹਾਂ ਨੂੰ ਮਿਲੇ ਸੀ ਉਹ ਕੋਰੋਨਾ ਟੈਸਟ ਕਰਵਾਉਣ।
ਦੱਸ ਦਈਏ ਕਿ 20 ਨਵੰਬਰ ਨੂੰ ਵਿਜ ਨੂੰ ਬਤੌਰ ਵਲੰਟੀਅਰ ਭਾਰਤ ਬਾਇਓਟੈਕ ਵਲੋਂ ਤਿਆਰ ਕੋਰੋਨਾ ਵੈਕਸਿਨ ਕੋਵੈਕਸਾਈਨ ਦਾ ਟੀਕਾ ਲਗਵਾਇਆ ਸੀ।
