*ਹਰਿਆਣਾ ‘ਚ NRI ਬਜ਼ੁਰਗ ਜੋੜੇ ‘ਤੇ ਹਮਲੇ ਲਈ ਪੰਜਾਬ ‘ਚ FIR, ਬਚਾਉਣ ਵਾਲੇ ਡਰਾਈਵਰ ਨੂੰ 1 ਲੱਖ ਰੁਪਏ ਸਣੇ ਮਿਲੇਗਾ ਬਹਾਦਰੀ ਪੁਰਸਕਾਰ*

0
96

30 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)ਹਰਿਆਣਾ ‘ਚ NRI ਬਜ਼ੁਰਗ ਜੋੜੇ ‘ਤੇ ਹਮਲੇ ਲਈ ਪੰਜਾਬ ‘ਚ FIR ਦਰਜ ਕਰ ਲਈ ਗਈ ਹੈ। ਇਸ ਤੋਂ ਇਲਾਵਾ ਬਚਾਉਣ ਵਾਲੇ ਡਰਾਈਵਰ ਨੂੰ ਪੰਜਾਬ ਸਰਕਾਰ ਦੇਵੇਗੀ 1 ਲੱਖ ਰੁਪਏ ਦੇ ਇਨਾਮ ਨਾਲ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਜਾਬ ਪੁਲਿਸ ਨੇ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਹਰਿਆਣਾ ਵਿੱਚ ਇੱਕ ‘ਐਨਆਰਆਈ ਪਰਿਵਾਰ’ ‘ਤੇ ਹਮਲੇ ਦੇ ਮਾਮਲੇ ਵਿੱਚ ਬੀਐਨਐਸ-2023 ਐਕਟ ਤਹਿਤ ਜ਼ੀਰੋ ਐਫਆਈਆਰ ਨੰਬਰ 001 ਦਰਜ ਕੀਤਾ ਹੈ। ਨਾਲ ਹੀ, ਹੁਣ ਹਰਿਆਣਾ ਦੀ ਰੋਹਤਕ ਪੁਲਿਸ ਅਗਲੇਰੀ ਜਾਂਚ ਕਰੇਗੀ। ਮੰਤਰੀ ਨੇ ਐਨਆਰਆਈ ਕਾਰ ਚਾਲਕ ਲਈ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ, ਇਸ ਤੋਂ ਇਲਾਵਾ ਨੌਜਵਾਨ ਨੂੰ ਬਹਾਦਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਪੰਜਾਬ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਹੈ ਤਾਂ ਜੋ ਦਿੱਲੀ ਅਤੇ ਪੰਜਾਬ ਵਿਚਾਲੇ ਸਫਰ ਕਰਨ ਵਾਲੇ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

NRI ਮੰਤਰੀ ਧਾਲੀਵਾਲ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ

ਇਹ ਘਟਨਾ ਕੱਲ੍ਹ ਹਰਿਆਣਾ ਦੇ ਰੋਹਤਕ ਵਿੱਚ ਇੱਕ ਐਨਆਰਆਈ ਪਰਿਵਾਰ ਸੁਖਵਿੰਦਰ ਕੌਰ ਅਤੇ ਬੂਟਾ ਸਿੰਘ ਵਾਸੀ ਪਿੰਡ ਚਿਮਨੇਵਾਲਾ ਜ਼ਿਲ੍ਹਾ ਫਾਜ਼ਿਲਕਾ (ਪੰਜਾਬ) ਨਾਲ ਵਾਪਰੀ। ਇਸ ਦੇ ਨਾਲ ਹੀ ਪ੍ਰਵਾਸੀ ਭਾਰਤੀ ਮੰਤਰੀ ਕੱਲ੍ਹ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚਿਮਨੇਵਾਲਾ ਪੁੱਜੇ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਇਸ ਘਟਨਾ ਸਬੰਧੀ ਜ਼ੀਰੋ ਐਫਆਈਆਰ ਦਰਜ ਕਰਨ ਲਈ ਐਨਆਰਆਈ ਥਾਣੇ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਪ੍ਰਵਾਸੀ ਪੰਜਾਬੀਆਂ ਦੇ ਨਾਲ ਖੜ੍ਹੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਡਰਾਈਵਰ ਨੂੰ 1 ਲੱਖ ਰੁਪਏ ਦੇ ਕੇ ਸਨਮਾਨਿਤ ਕਰਨਗੇ

ਦੱਸ ਦੇਈਏ ਕਿ ਸੁਖਵਿੰਦਰ ਕੌਰ ਵਿਦੇਸ਼ ਤੋਂ ਪਰਤੀ ਸੀ। ਜਦਕਿ ਉਸ ਦਾ ਪਤੀ ਬੂਟਾ ਸਿੰਘ ਉਸ ਨੂੰ ਲੈਣ ਲਈ ਦਿੱਲੀ ਗਿਆ ਹੋਇਆ ਸੀ। ਇਸ ਦੌਰਾਨ ਰੋਹਤਕ ‘ਚ ਰਸਤੇ ‘ਚ ਉਨ੍ਹਾਂ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਇਸ ਘਟਨਾ ਦੌਰਾਨ ਡਰਾਈਵਰ ਦੀ ਚੌਕਸੀ ਕਰਕੇ ਇਸ ਬਜ਼ੁਰਗ ਜੋੜੇ ਨੂੰ ਵੱਡੇ ਜਾਨੀ ਨੁਕਸਾਨ ਤੋਂ ਬਚਾ ਲਿਆ।

ਪੰਜਾਬ ਦੇ ਓਵਰਸੀਜ਼ ਇੰਡੀਅਨ ਅਫੇਅਰਜ਼ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਐਨਆਰਆਈ ਪਰਿਵਾਰ ਨੂੰ ਬਚਾਉਣ ਵਾਲੇ ਡਰਾਈਵਰ ਨੂੰ 1 ਲੱਖ ਰੁਪਏ ਦਾ ਇਨਾਮ ਅਤੇ ਪੰਜਾਬ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।

LEAVE A REPLY

Please enter your comment!
Please enter your name here