ਹਰਸਿਮਰਤ ਬਾਦਲ ਨੂੰ ਅਜੇ ਵੀ ਮਿਲ ਰਹੀਆਂ ਕੇਂਦਰੀ ਮੰਤਰੀ ਵਾਲੀਆਂ ਸੁਵਿਧਾਵਾਂ, ਰਾਜਾ ਵੜਿੰਗ ਨੇ ਦਿੱਤੀ ਚੇਤਾਵਨੀ

0
67

ਗਿੱਦੜਬਾਹਾ 15,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਮੰਤਰੀ ਹਰਦੀਪ ਪੂਰੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਰਾਜਾ ਵੜਿੰਗ ਨੇ ਹਰਦੀਪ ਪੂਰੀ ਤੋਂ ਹਰਸਿਮਰਤ ਬਾਦਲ ਨੂੰ ਲੈ ਕੇ ਜਵਾਬ ਮੰਗਿਆ ਹੈ। ਰਾਜਾ ਵੜਿੰਗ ਨੇ ਲਿਖਿਆ ਹੈ ਕਿ “ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਅਜੇ ਵੀ ਸਰਕਾਰੀ ਰਿਹਾਇਸ਼ ਅਤੇ ਕੇਂਦਰੀ ਮੰਤਰੀ ਨੂੰ ਮਿਲਣ ਵਾਲੀ ਸੁਰੱਖਿਆ ਦੀ ਵਰਤੋ ਕੀਤੀ ਜਾ ਰਹੀ ਹੈ, ਪਰ ਤੁਹਾਡੇ ਵਿਭਾਗ ਵਲੋਂ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।”

ਰਾਜਾ ਵੜਿੰਗ ਨੇ ਅੱਗੇ ਲਿਖਿਆ, “ਕੁਝ ਮਹੀਨੇ ਪਹਿਲਾ ਤੁਸੀਂ ਪ੍ਰਿਅੰਕਾ ਗਾਂਧੀ ਕੋਲੋ ਇਹ ਕਹਿ ਕਿ ਬੰਗਲਾ ਖਾਲੀ ਕਰਵਾਇਆ ਸੀ ਕਿ ਉਹ ਇਹ ਸੇਵਾਵਾ ਨਹੀਂ ਲੈ ਸਕਦੇ ਅਤੇ ਪ੍ਰਿਅੰਕਾ ਗਾੰਧੀ ਨੇ ਇਹ ਸਰਕਾਰੀ ਘਰ ਖਾਲੀ ਵੀ ਕਰ ਦਿੱਤਾ ਸੀ। ਪਰ ਹੁਣ 6 ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁਕਿਆ ਹੈ ਪਰ ਤੁਹਾਡੇ ਵਿਭਾਗ ਵਲੋਂ ਹਰਸਿਮਰਤ ਬਾਦਲ ਤੋਂ ਘਰ ਖਾਲੀ ਕਰਵਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਉਹ ਸਿਰਫ ਸਾਂਸਦ ਹੈ ਅਤੇ ਕੈਬਨਿਟ ਮੰਤਰੀ ਦਾ ਅਹੁਦਾ ਉਸ ਕੋਲ ਨਹੀਂ ਹੈ।”

ਉਨ੍ਹਾਂ ਪੁੱਛਿਆ, “ਤੁਸੀਂ ਉਹ ਘਰ ਖਾਲੀ ਕਿਉਂ ਨਹੀਂ ਕਰਵਾਉਂਦੇ? ਅਜਿਹਾ ਵਤੀਰਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਬੀਜੇਪੀ ਅਤੇ ਅਕਾਲੀ ਦਲ ‘ਚ ਸੁਵਿਧਾਵਾਂ ਦਾ ਗਠਜੋੜ ਬਰਕਾਰ ਹੈ। ਅਤੇ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਰਿਆਂ ਲਈ ਇਕ ਸਮਾਨ ਵਰਤਾਉ ਹੋਣਾ ਚਾਹੀਦਾ ਹੈ। ਅਗਲੇ 15 ਦਿਨ ਦੇ ਅੰਦਰ ਤੁਸੀਂ ਹਰਸਿਮਰਤ ਬਾਦਲ ਨੂੰ ਦਿੱਤੀ ਹੋਈ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਦੀ ਕਿਰਪਾਲਤਾ ਕਰੋ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ ‘ਚ ਕੋਈ ਐਕਸ਼ਨ ਨਾ ਲੈ ਕੇ ਮੈਨੂੰ ਆਪਣੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਲਈ ਮਜਬੂਰ ਨਹੀਂ ਕਰੋਗੇ।”

LEAVE A REPLY

Please enter your comment!
Please enter your name here