ਬੁਢਲਾਡਾ 3 ਮਈ(ਸਾਰਾ ਯਹਾ/ਅਮਨ ਮਹਿਤਾ): ਸ਼ਹਿਰ ਦੀਆਂ ਮੁੱਖ ਕਾਰੋਬਾਰੀ ਸੰਸਥਾਵਾਂ ਜਨਰਲ ਮਰਚੈਂਟਸ ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਅਤੇ ਕੱਪੜਾ ਐਸੋਸੀਏਸ਼ਨ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਮਾਨਸਾ ਸ: ਗੁਰਪਾਲ ਸਿੰਘ ਚਹਿਲ ਨੂੰ ਮਿਲਿਆ. ਵਫ਼ਦ ਨਾਲ ਹਲਕਾ ਵਿਧਾਇਕ ਪਿ੍ਰੰਸੀਪਲ ਬੁੱਧ ਰਾਮ ਅਤੇ ਗਾਰਮੈਂਟਸ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਲਵਲੀ ਕਾਠ ਨੇ ਡੀ ਸੀ ਸਾਹਿਬ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕਰਫ਼ਿਊ ਦੌਰਾਨ ਹਫ਼ਤੇ ਵਿੱਚ ਤਿੰਨ ਦਿਨ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ. ਉਨ੍ਹਾਂ ਕਿਹਾ ਕਿ ਜਰਨਲ ਮਰਚੈਂਟਸ, ਜਨਰਲ ਸਟੋਰ, ਸ਼ੂਅਜ ਸ਼ੌਪ, ਕੱਪੜੇ ਦੀਆਂ ਦੁਕਾਨਾਂ, ਸਪੇਅਰਪਾਰਟਸ , ਆਟੋ ਨਾਲ ਸਬੰਧਿਤ, ਦਰਜੀਆਂ ਨਾਲ ਹਜਾਰਾਂ ਵਿਅਕਤੀ ਜੁੜੇ ਹੋਏ ਹਨ ਅਤੇ ਜੋ ਇਸ ਸਮੇਂ ਡੂੰਘੀ ਆਰਥਿਕ ਤੰਗੀ ਵਿੱਚੋਂ ਗੁਜਰ ਰਹੇ ਹਨ. ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮੌਕੇ ਸਮੂਹ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੰਦਰ ਕਰੋਨਾ ਮਹਾਮਾਰੀ ਵਜੋਂ ਦਿੱਤੇ ਇਤਿਆਤਾਂ ਦੀ ਅਤੇ ਸ਼ੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਤੇ ਪਾਲਣਾ ਕੀਤੀ ਜਾਵੇਗੀ. ਇਸ ਮੌਕੇ ਡੀ ਸੀ ਮਾਨਸਾ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਫੈਸਲਾ ਜਲਦੀ ਲੈ ਕੇ ਸੂਚਿਤ ਕਰ ਦਿੱਤਾ ਜਾਵੇਗਾ. ਇਸ ਮੌਕੇ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਸ: ਦੀਵਾਨ ਸਿੰਘ, ਅਰਸ਼ਦੀਪ ਸਿੰਘ, ਸਮਾਜ ਸੇਵੀ ਸਤੀਸ਼ ਸਿੰਗਲਾ ਆਦਿ ਮੌਜੂਦ ਸਨ.
ਫੋਟੋ: ਬੁਢਲਾਡਾ: ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਮੌਕੇ ਹਲਕਾ ਵਿਧਾਇਕ ਅਤੇ ਸ਼ਹਿਰ ਵਾਸੀ.