
ਬਰੇਟਾ 02 ਜਨਵਰੀ (ਸਾਰਾ ਯਹਾ /ਰੀਤਵਾਲ)ਬੀਤੀ ਰਾਤ ਪਿੰਡ ਧਰਮਪੁਰਾ ਤੋਂ ਭਾਵਾ ਰੋਡ ਤੇ ਕਿਸੇ ਚੱਲਦੇ
ਅਣਪਛਾਤੇ ਵਾਹਨ ਵੱਲੋਂ ਲੱਦੀਆਂ ਗਾਵਾਂ ਅਤੇ ਬੱਛਿਆਂ ਨੂੰ ਸੜਕ ਤੇ ਸੁੱਟ ਕੇ
ਬੇਦਰਦੀ ਨਾਲ਼ ਮਾਰ ਦਿੱਤੇ ਜਾਣ ਦਾ ਸਮਚਾਰ ਹੈ । ਇਸ ਸਬੰਧੀ ਸਰਪੰਚ ਦਰਸ਼ਨ ਸਿੰਘ
ਧਰਮਪੁਰਾ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਵਾਹਨ ਜਿਸ ਵਿੱਚ ਗਾਵਾਂ ਅਤੇ ਬੱਛੇ ਲੱਦੇ
ਹੋਏ ਸਨ, ਹਨੇਰੇ ਦਾ ਫਾਇਦਾ ਉਠਾਦਿਆਂ ਪੂਰੀ ਸਪੀਡ ਵਿੱਚ ਇੱਕ ਇੱਕ ਕਰਕੇ ਸੜਕ ਤੇ
ਸੁੱਟ ਦਿੱਤੇ ਗਏ , ਜਿਸ ਕਰਕੇ ੨ ਗਊਆਂਂ ਅਤੇ ੩ ਬੱਛਿਆਂ ਦੀ ਮੌਕੇ ਤੇ ਹੀ ਮੌਤ ਹੋ
ਗਈ।ਇਸ ਤੋਂ ਇਲਾਵਾ ਇੱਕ ਗਊ ਬੁਰੀ ਤਰਾਂ ਜਖਮੀ ਹੋ ਗਈ । ਜਿਸ ਦਾ ਇਲਾਜ ਕਰਵਾਇਆ
ਜਾ ਰਿਹਾ ਹੈ। ਮੌਕੇ ਤੇ ਜਾਇਜਾ ਲੈਣ ਲਈ ਪਹੁੰਚੇ ਕੁਲਰੀਆਂ ਪੁਲਿਸ ਚੌਕੀਂ ਇੰਚਾਰਜ
ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੁਰੀ ਪੜਤਾਲ ਕਰਕੇ ਦੋਸ਼ੀਆਂ ਨੂੰ ਜਲਦ
ਗ੍ਰਿਫਤਾਰ ਕਰ ਲਿਆ ਜਾਵੇਗਾ।ਇਲਾਕੇ ਦੇ ਲੋਕਾਂ ਦੀ ਜੋਰਦਾਰ ਮੰਗ ਹੈ ਕਿ ਦੋਸ਼ੀਆਂ ਨੂੰ
ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ।
