
ਭੀਖੀ/ਬੁਢਲਾਡਾ 2 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਅਦਾਰਾ ਜਗਬਾਣੀ ਦੇ ਪੱਤਰਕਾਰ ਵੇਦ ਤਾਇਲ ਭੀਖੀ ਦੀ ਬੇਵਕਤੀ ਮੌਤ ਤੇ ਪੱਤਰਕਾਰ ਭਾਈਚਾਰੇ ਚ ਸ਼ੌਕ ਦੀ ਲਹਿਰ ਫੈਲ੍ਹ ਗਈ। ਅੱਜ ਹਜਾਰਾਂ ਸੇਜਲ ਅੱਖਾਂ ਦੀ ਹਾਜਰੀ ਵਿੱਚ ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਹਾਜਰ ਸਨ। ਮਾਨਸਾ ਜਿਲ੍ਹੇ ਨਾਲ ਸਬੰਧਤ ਪੱਤਰਕਾਰ ਭਾਈਚਾਰਾਂ ਨੇ ਵੇਦ ਤਾਇਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੋਕੇ ਤੇ ਹਲਕਾ ਵਿਧਾਇਕ ਡਾ. ਵਿਜੈ ਸਿੰਗਲਾ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਡਾ. ਮਨੋਜ ਮੰਜੂ ਬਾਂਸਲ, ਡਾ. ਮਨਜੀਤ ਰਾਣਾ, ਸਰਪੰਚ ਰਾਜਵਿੰਦਰ ਸਿੰਘ ਖੀਵਾ ਕਾਲਾ, ਚੇਅਰਮੈਨ ਸੁਰੇਸ਼ ਸਿੰਗਲਾ, ਡਾ. ਸੋਮਨਾਥ ਮਹਿਤਾ, ਜੀਵਨ ਸਿੰਗਲਾ, ਕੁਲਸ਼ੇਰ ਰੂਬਲ, ਹਰਵਿੰਦਰ ਧਲੇਵਾ, ਮਾਰਕਿਟ ਕਮੇਟੀ ਸਾਬਕਾ ਚੇਅਰਮੈਨ ਦਰਸ਼ਨ ਸਿੰਘ, ਚੁਸਪਿੰਦਰ ਸਿੰਘ ਚਹਿਲ, ਹਰਬੰਸ ਲਾਲ, ਮਨਮੋਹਨ ਸਿੰਘ ਸਕੱਤਰ, ਡਾ. ਵਿਵੇਕ ਜਿੰਦਲ, ਪ੍ਰਧਾਨ ਸਤੀਸ਼ ਸਿੰਗਲਾ, ਇੰਸਪੈਕਟਰ ਸੰਦੀਪ ਕੁਮਾਰ, ਰਕਸ਼ਾ ਦੇਵੀ ਸਾਬਕਾ ਉਪ ਪ੍ਰਧਾਨ, ਨਰਿੰਦਰ ਡੀ.ਸੀ., ਅਸ਼ੋਕ ਜੈਨ, ਗੁਰਤੇਜ ਚਹਿਲ ਸਮਾਉਂ, ਪਾਲ ਸਿੰਘ ਸਮਾਉਂ, ਸੁਖਦੇਵ ਸਿੰਘ ਫਰਮਾਹੀ, ਰਜਿੰਦਰ ਕੁਮਾਰ ਰਾਜੀ, ਪੱਤਰਕਾਰ ਸੁਨੀਲ ਮਨਚੰਦਾ, ਪੱਤਰਕਾਰ ਸਵਰਨ ਸਿੰਘ ਰਾਹੀਂ, ਪੱਤਰਕਾਰ ਪੰਕਜ ਰਾਜੂ, ਪੱਤਰਕਾਰ ਰਿੰਕੂ ਕੁਮਾਰ, ਪੱਤਰਕਾਰ ਬਲਵਿੰਦਰ ਜਿੰਦਲ, ਪੱਤਰਕਾਰ ਦਵਿੰਦਰ ਸਿੰਘ ਕੋਹਲੀ, ਪੱਤਰਕਾਰ ਸੰਜੀਵ ਤਾਇਲ, ਰਜਿੰਦਰ ਗੋਇਲ ਆਦਿ ਹਾਜਰ ਸਨ।
