ਬੁਢਲਾਡਾ 27 ਦਸੰਬਰ (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਸ਼ਰੇਆਮ ਦੜਾ ਸੱਟਾ ਲਗਵਾਉਂਦੇ 6 ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਗਦੀ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਵਾਰਡ ਨੰ. 16 ਦੇ ਸੰਜੀਵ ਕੁਮਾਰ ਪੁੱਤਰ ਗਿਰਧਾਰੀ ਤੋਂ 8110 ਰੁਪਏ, ਵਾਰਡ ਨੰ. 5 ਚੋਂ ਦਰਸ਼ਨ ਕੁਮਾਰ ਤੋਂ 7160 ਰੁਪਏ, ਫੁਹਾਰਾ ਚੌਂਕ ਚ ਮਨੋਜ਼ ਕੁਮਾਰ ਲਵਲੀ ਤੋਂ 1000 ਰੁਪਏ, ਕਲੀਪੁਰ ਫਾਟਕ ਨਜਦੀਕ ਦੀਪਕ ਕੁਮਾਰ ਤੋਂ 3000 ਰੁਪਏ, ਨੇੜੇ ਟਾਵਰ ਢੇਹਾ ਬਸਤੀ ਤੇਜਭਾਨ ਤੋਂ 6910 ਰੁਪਏ, ਅਨਾਜ ਮੰਡੀ ਚੋ ਮੋਹਨ ਲਾਲ ਕਾਲਾ ਤੋਂ 2325 ਰੁਪਏ ਸ਼ਰੇਆਮ ਦੜਾਸੱਟਾ ਲਗਵਾਉਂਦਿਆ ਗ੍ਰਿਫਤਾਰ ਕਰਕੇ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।