
ਬੁਢਲਾਡਾ 6 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ)ਸਥਾਨਕ ਸਿਟੀ ਪੁਲਸ ਵੱਲੋਂ ਸਹਿਰ ਦੇ ਵੱਖ ਵੱਖ ਥਾਵਾਂ ਵਿੱਚ ਸਰੇਆਮ ਜੂਆ ਖੇਡਦੇ ਦੋ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ। ਸਿਟੀ ਪੁਲਸ ਨੇ ਦਰਸਨ ਕੁਮਾਰ ਬਿੱਲੂ ਵਾਰਡ ਨੰਬਰ 5 ਨੇੜੇ ਠੇਕਾ ਗੋਲ ਚੱਕਰ ਤੋਂ 7870 ਰੁਪਏ ਸਮੇਤ ਅਤੇ ਅਨਮੋਲ ਗੋਇਲ ਉਰਫ ਚੀਕਾ ਵਾਰਡ ਨੰਬਰ 2 ਨੇੜੇ ਮਾਨ ਸਿੰਘ ਵਾਲਾ ਗੁਰਦੁਆਰਾ ਨੂੰ 3840 ਰੁਪਾਏ ਸਮੇਤ ਗ੍ਰਿਫਤਾਰ ਕਰਕੇ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।
