
ਬੁਢਲਾਡਾ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਸਥਾਨਕ ਸਿਟੀ ਪੁਲਿਸ ਵੱਲ਼ੋ ਸਰੇਆਮ ਦੜ੍ਹਾ ਸੱਟਾ ਲਗਾਉਦੇ ਹਜਾਰਾਂ ਰਪਏ ਦੀ ਨਗਦੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਚ.ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਹੋਲਦਾਰ ਅਮਨਦੀਪ ਸਿੰਘ ਨੇ ਜਸਵੰਤ ਰਾਏ ਪੁੱਤਰ ਪ੍ਰੇਮ ਚੰਦ ਵਾਰਡ ਨੰਬਰ 5 ਨੂੰ ਸਰੇਆਮ ਦੜ੍ਹਾ ਸੱਟਾ ਲਗਾਉਦਿਆਂ ਗੱਤਾ, ਪੈਨ ਅਤੇ 3750 ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਕੇ ਜੂਆ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।
