
ਬੁਢਲਾਡਾ 24 ਫਰਵਰੀ (ਸਾਰਾ ਯਹਾਂ/ ਅਮਨ ਮੇਹਤਾ) : ਸਥਾਨਕ ਸਿਟੀ ਪੁਲਿਸ ਵੱਲੋਂ ਸ਼ਹਿਰ ਦੇ ਵੱਖ—ਵੱਖ ਖੇਤਰਾਂ ਵਿੱਚ ਸ਼ੱਕੀ ਹਾਲਾਤ ਵਿੱਚ ਘੁੰਮ ਰਹੇ ਸ਼ੱਕੀ ਵਿਅਕਤੀਆਂ ਦੀ ਤੈਲਾਸ਼ੀ ਦੌਰਾਨ ਵੱਡੀ ਤਦਾਦ ਵਿੱਚ ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ ਬਰਾਮਦ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਐਸ.ਐਚ.ਓ. ਸਿਟੀ ਪ੍ਰਿਤਪਾਲ ਨੇ ਦੱਸਿਆ ਕਿ ਦੌਰਾਨ ਗਸ਼ਤ ਏ.ਐਸ.ਆਈ. ਜੀਤ ਸਿੰਘ ਨੇ ਨੇੜੇ ਭਾਰਤੀ ਪੈਲੇਸ ਦੇ ਨਜਦੀਕ ਘੁੰਮ ਰਹੇ 2 ਸ਼ੱਕੀ ਵਿਅਕਤੀਆ ਦੀ ਤੈਲਾਸ਼ੀ ਦੌਰਾਨ 30 ਸ਼ੀਸ਼ੀਆਂ ਅਤੇ 600 ਨਸ਼ੀਲੀਆਂ ਗੋਲੀਆਂ ਕੈਰੀਸੋਮਾ ਬਰਾਮਦ ਕੀਤੀਆਂ। ਜਿਨ੍ਹਾਂ ਦੀ ਸ਼ਨਾਖਤ ਸੰਦੀਪ ਸਿੰਘ, ਮਨਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਇਸੇ ਤਰ੍ਹਾਂ ਏ.ਐਸ.ਆਈ. ਭੋਲਾ ਸਿੰਘ ਨੇ ਨੇੜੇ ਗੁਰੂ ਤੇਗ ਬਹਾਦਰ ਸ਼ਟੇਡੀਅਮ ਨਜਦੀਕ ਗਸ਼ਤ ਦੌਰਾਨ ਸ਼ੱਕੀ ਹਾਲਤ ਵਿੱਚ ਵਿਅਕਤੀਆਂ ਦੀ ਤੈਲਾਸ਼ੀ ਦੌਰਾਨ 40 ਸ਼ੀਸ਼ੀਆਂ ਅਤੇ 600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਜਿਨ੍ਹਾਂ ਦੀ ਸ਼ਨਾਖਤ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ। ਇਸ ਮਾਮਲੇ ਦੀ ਪੜ੍ਹਤਾਲ ਸਬ ਇੰਸਪੈਕਟਰ ਸੁਖਮੰਦਰ ਸਿੰਘ ਅਤੇ ਸਬ ਇੰਸਪੈਕਟਰ ਕਰਮ ਸਿੰਘ ਨੇ ਜਾਂਚ ਉਪਰੰਤ ਮੁਲਜਮਾਂ ਖਿਲਾਫ ਐਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।
