*ਹਜ਼ਾਰਾਂ ਰੁਪਏ ਦੀ ਨਕਦੀ, ਦੜ੍ਹਾ ਸੱਟਾ, ਨਸੀਲਿਆ ਗੋਲੀਆਂ ਸਮੇਤ ਤਿੰਨ ਗ੍ਰਿਫਤਾਰ*

0
136

ਬੁਢਲਾਡਾ, 10 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) : ਸਥਾਨਕ ਸਿਟੀ ਪੁਲਿਸ ਵੱਲੋਂ ਸਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਸਰੇਆਮ ਦੜ੍ਹਾ ਸੱਟਾ ਲਾਉਦਿਆਂ ਦੋ ਵਿਅਕਤੀਆਂ ਨੂੰ ਹਜਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਸਿਟੀ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਰਡ ਨੰਬਰ 16 ਦੜ੍ਹਾਂ ਸੱਟਾ 3510 ਰੁਪਏ ਅਤੇ ਪਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਨਛੱਤਰ ਸਿੰਘ ਵਾਰਡ ਨੰਬਰ 19 ਦੜ੍ਹਾ ਸੱਟਾ 1460 ਰੁਪਏ ਸਮੇਤ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਵਰਗਪੁਰੀ ਸਮਸਾਨਘਾਟ ਦੇ ਨਜ਼ਦੀਕ ਸੁਖਦੀਪ ਸਿੰਘ ਉਰਫ ਸੰਦੀਪ ਵਾਰਡ ਨੰਬਰ 5 ਬੁਢਲਾਡਾ ਨੂੰ 230 ਗੋਲੀਆਂ ਨਸੀਲਿਆ ਸਮੇਤ ਗ੍ਰਿਫਤਾਰ ਕਰਕੇ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।

NO COMMENTS