ਸੱਦਾ ਸਿੰਘ ਵਾਲਾ ਵਿਖੇ ਕੋਟਪਾ ਐਕਟ ਤਹਿਤ ਚਲਾਨ ਕੱਟੇ

0
125

ਮਾਨਸਾ, 17 ਜੁਲਾਈ (ਸਾਰਾ ਯਹਾ/ਔਲਖ) ਮਾਨਸਾ ਜ਼ਿਲ੍ਹੇ ਵਿੱਚ ਡਾ ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ਨ ਵਿੱਚ  ਕੋਟਪਾ ਐਕਟ ਤਹਿਤ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ। ਅੱਜ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਸੱਦਾ ਸਿੰਘ ਵਾਲਾ ਵਿਖੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜਿਹੜੇ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਪਦਾਰਥ ਵੇਚਦੇ ਸਨ ਜਾਂ ਖੁੱਲ੍ਹੀਆਂ ਸਿਗਰਟਾਂ ਬੀੜੀਆਂ ਵੇਚਦੇ ਸਨ ਜਾਂ ਸਾਵਧਾਨੀਆਂ ਲਿਖੇ ਬੈਨਰ ਨਹੀਂ ਲਗਾਏ ਸਨ ਉਨ੍ਹਾਂ ਦੇ ਚਲਾਨ ਕੱਟੇ ਗਏ। ਦੁਕਾਨਦਾਰਾਂ ਨੂੰ  ਬਿਨਾ ਲਾਈਸੈਂਸ ਤੰਬਾਕੂ ਪਦਾਰਥ ਨਾ ਵੇਚਣ ਅਤੇ ਸਾਵਧਾਨੀਆਂ ਲਿਖੇ ਬੈਨਰ ਲਗਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਲੋਕਾਂ ਨੂੰ ਤੰਬਾਕੂ ਖਾਣ ਦੇ ਮਾੜੇ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ ਗਈ।  ਇਸ ਮੌਕੇ ਸੁਖਵਿੰਦਰ ਸਿੰਘ ਚਹਿਲ ਫਾਰਮੇਸੀ ਅਫਸਰ, ਸੁਰਿੰਦਰ ਕੌਰ ਐਲ ਐਚ ਵੀ, ਲਵਦੀਪ ਸਿੰਘ ਸਿਹਤ ਵਰਕਰ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here