ਮਾਨਸਾ, 01 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰਿਟਾਇਰਡ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਜਿਲ੍ਹਾ ਪ੍ਰਧਾਨ ਸੰਧੂਰਾ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੌਣਾ ਤੋ ਪਹਿਲਾ ਦਿੱਤੀਆ ਗਰੰਟੀਆ ਭੁਲਾ ਦਿੱਤੀਆ ਤੇ ਲੋਕ ਆਪਣੇ ਆਪ ਨੂੰ ਠੰਗੇ ਹੋਏ ਮਹਿਸੂਸ ਕਰ ਰਹੇ ਹਨ ।
ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਜਦੂਰਾ, ਕਿਸਾਨਾਂ ਤੇ ਮੁਲਾਜਮ ਦੀ ਸਾਰ ਨਹੀ ਲਈ , ਬਲਕਿ ਨਵਉਦਾਰਵਾਦੀ ਨੀਤੀਆਂ ਤੇ ਚੱਲਦਿਆ ਪਬਲਿਕ ਅਦਾਰਿਆ ਨੂੰ ਖਤਮ ਕਰਨ ਦੇ ਰਾਹ ਪੈ ਚੁੱਕੀ ਹੈ ਤੇ ਸਰਕਾਰੀ ਅਦਾਰਿਆ ਵਿਚ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕਰ ਰਹੀ ਹੈ ।
ਇਸ ਮੌਕੇ ਤੇ ਸੰਬੋਧਨ ਕਰਦਿਆ ਰਿਟਾਇਰਡ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਧੂਰਾ ਸਿੰਘ ਖਿਆਲਾ ਤੇ ਸੂਬਾਈ ਆਗੂ ਮਿੱਠੂ ਸਿੰਘ ਮੰਦਰਾ ਨੇ ਕਿਹਾ ਕਿ ਪੁਰਾਣੀ ਪੈਨਸਨ ਸਕੀਮ ਬਹਾਲ ਕੀਤੀ , ਹੋਮਗਾਰਡ ਨੂੰ ਸਿਪਾਹੀ ਦਾ ਰੈਕ ਵਾ ਸਿਪਾਹੀ ਜਿੰਨੀ ਪੈਨਸਨ ਦਿੱਤੀ ਜਾਵੇ ਤੇ ਡੀਏ ਦੀ ਕਿਸਤ ਜਾਰੀ ਕੀਤੀ ਜਾਵੇ ।
ਆਗੂਆਂ ਨੇ ਕਿਹਾ ਕਿ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਮਾਨਸਾ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਹੋਮਗਾਰਡ ਪੈਨਸਨਰ ਸਾਮਲ ਹੌਣਗੇ ਤੇ ਏਟਕ ਦੇ ਸੂਬਾਈ ਪ੍ਰਧਾਨ ਬੰਤ ਸਿੰਘ ਬਰਾੜ ਨੂੰ ਐਸੋਸੀਏਸ਼ਨ ਦਾ ਮੰਗ ਪੱਤਰ ਸੋਪਣਗੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਦਰਸਨ ਸਿੰਘ ਅਤਲਾ , ਲਾਲ ਸਿੰਘ ਜੋਗਾ , ਗਮਦੂਰ ਸਿੰਘ ਟਿੱਬੀ , ਹਰਬੰਸ ਸਿੰਘ ਸਰਦੂਲਗੜ੍ਹ , ਬਿਕਰਮਜੀਤ ਸਿੰਘ , ਰਵਿੰਦਰ ਕੁਮਾਰ ਮਾਨਸਾ ਤੇ ਰਣਜੀਤ ਸਿੰਘ ਮਾਖਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।