*ਸੱਚੀ ਪ੍ਰਭੂ ਭਗਤੀ ਨਾਲ ਹੀ ਪ੍ਰਮਾਤਮਾਂ ਨੂੰ ਪਾਇਆ ਜਾ ਸਕਦੈ…ਮਾਤਾ ਬਿਮਲਾ ਦੇਵੀ*

0
167

ਮਾਨਸਾ 09 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਮਾਨਸਾ ਵਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸ਼੍ਰੀ ਮਾਤਾ ਮਨਸਾ ਦੇਵੀ ਮੰਦਰ (ਸੂਏ ਵਾਲਾ ਮੰਦਰ) ਵਿਖੇ ਮਾਤਾ ਭਗਵਤੀ ਦਾ ਵਿਸ਼ਾਲ ਜਾਗਰਣ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾਂਦਾ ਹੈ ਇਸ ਸਾਲ ਦਾ ਇਹ ਵਿਸ਼ਾਲ ਜਾਗਰਣ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਬੜੀ ਧੂਮਧਾਮ ਨਾਲ ਕਰਵਾਇਆ ਗਿਆ।ਇਹ ਜਾਣਕਾਰੀ ਦਿੰਦਿਆਂ ਚੇਅਰਮੈਨ ਚੰਦਨ ਗੋਇਲ ਨੇ ਦੱਸਿਆ ਕਿ ਇਸ ਜਾਗਰਣ ਸਮੇਂ ਜਿੱਥੇ ਸ਼ਹਿਰ ਦੀਆਂ ਭਜਨ ਮੰਡਲੀਆਂ ਦੇ ਮੈਂਬਰਾਂ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ ਉਸ ਦੇ ਨਾਲ ਹੀ ਅਬੋਹਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਜਨ ਗਾਇਕ ਗੁਰਬਖਸ਼ ਰਾਹੀਂ ਨੇ ਭੇਟਾਂ ਗਾ ਕੇ ਨਤਮਸਤਕ ਹੋਣ ਆਏ ਹਰੇਕ ਸ਼ਰਧਾਲੂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਮੇਂ ਸ਼੍ਰੀ ਮਾਤਾ ਮਾਇਸਰ ਮੰਦਰ ਉੱਭਾ ਦੇ ਸੰਚਾਲਕ ਸ਼੍ਰੀ ਮਾਤਾ ਬਿਮਲਾ ਦੇਵੀ ਜੀ ਨੇ ਪਹੁੰਚ ਕੇ ਜੋਤੀ ਪ੍ਰਚੰਡ ਕਰਨ ਉਪਰੰਤ ਭਗਤਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਪ੍ਰਭੂ ਦੀ ਸੱਚੀ ਭਗਤੀ ਨਾਲ ਹੀ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ ਪ੍ਰਮਾਤਮਾਂ ਨੂੰ ਪਾਉਣ ਲਈ ਕੋਈ ਸਮਾਂ ਜਾ ਸਥਾਨ ਤੈਅ ਨਹੀਂ ਹੈ ਇਨਸਾਨ ਕਿਸੇ ਵੀ ਸਥਾਨ ਅਤੇ ਸਮੇਂ ਤੇ ਪ੍ਰਮਾਤਮਾਂ ਦਾ ਧਿਆਨ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਪ੍ਰਮਾਤਮਾਂ ਦੀ ਭਗਤੀ ਦੇ ਨਾਲ ਨਾਲ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਨ ਦਾ ਯਤਨ ਵੀ ਕਰਨਾ ਚਾਹੀਦਾ ਹੈ ਕਿਸੇ ਭੁਖੇ ਇਨਸਾਨ ਨੂੰ ਰੋਟੀ ਦੇਣਾ, ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਆਦਿ ਲੈ ਕੇ ਦੇਣਾ ਵੀ ਪ੍ਰਮਾਤਮਾਂ ਦੀ ਕਚਹਿਰੀ ਚ ਚੰਗੇ ਕੰਮਾਂ ਚ ਦਰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਅਸ਼ੋਕ ਗੋਇਲ ਦੀ ਪ੍ਰਧਾਨਗੀ ਹੇਠ ਮੰਦਰ ਕਮੇਟੀ ਵਲੋਂ ਕੀਤੇ ਜਾਂਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਅਤੇ ਇਹਨਾਂ ਵਲੋਂ ਕੀਤੇ ਜਾਂਦੇ ਸ਼ਲਾਘਾਯੋਗ ਪ੍ਰਬੰਧ ਦੇਖ ਕੇ ਮਨ ਖ਼ੁਸ਼ ਹੁੰਦਾ ਹੈ।
ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਗੋਇਲ ਨੇ ਦੱਸਿਆ ਕਿ ਹਰੇਕ ਧਾਰਮਿਕ ਸਮਾਗਮ ਸਮੇਂ ਕਮੇਟੀ ਦਾ ਹਰੇਕ ਮੈਂਬਰ ਤਨਦੇਹੀ ਨਾਲ ਅਪਣੀ ਡਿਊਟੀ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਹੀ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਉਨ੍ਹਾਂ ਦੱਸਿਆ ਕਿ ਇਸ ਮੌਕੇ ਭੰਡਾਰਾ ਅਤੁੱਟ ਵਰਤਿਆ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂ, ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ,ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਸ਼੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ ਸਮੇਤ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਅਸ਼ੀਰਵਾਦ ਲਿਆ ਅਤੇ ਮੰਦਰ ਕਮੇਟੀ ਵਲੋਂ ਇਹਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਵਿਵਸਥਾ ਬਣਾਏ ਰੱਖਣ ਦੀ ਜ਼ਿਮੇਵਾਰੀ ਪੰਜਾਬ ਮਹਾਵੀਰ ਦਲ ਦੇ ਕੈਪਟਨ ਰਜੇਸ਼ ਕੁਮਾਰ ਦੀ ਅਗਵਾਈ ਹੇਠ ਦਲ ਦੇ ਮੈਂਬਰਾਂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪਰਮਜੀਤ ਜਿੰਦਲ, ਸੁਰਿੰਦਰ ਲਾਲੀ,ਐਡਵੋਕੇਟ ਨਵਲ ਕੁਮਾਰ, ਮਨੀਸ਼ ਮਨੀਆਂ, ਅਸ਼ੋਕ ਕੁਮਾਰ, ਹਰਿੰਦਰ ਨਿੱਕਾ, ਈਸ਼ਵਰ ਗੋਇਲ, ਰਜੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here