
ਬੁਢਲਾਡਾ 2 ਮਈ (ਸਾਰਾ ਯਹਾ /ਅਮਨ ਮਹਿਤਾ, ਅਮਿਤ ਜਿਦਲ ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਜਿਨ੍ਹਾਂ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਜਾਂਦਾ ਹੈ ਪਰ ਅਪ੍ਰੈਲ ਵਿੱਚ ਨਵੇਂ ਕਾਰਡ ਨਾ ਬਣਨ ਕਾਰਨ ਮਈ ਮਹੀਨੇ ਦਾ ਰਾਸ਼ਨ ਵੀ ਪੁਰਾਣੇ ਕਾਰਡਾਂ ਤੇ ਹੀ ਮਿਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਕਾਰਡ ਰਾਸ਼ਨ ਲਈ ਦੁਕਾਨਾ ਤੇ ਲੱਗੇ ਹੋਏ ਹਨ, ਉਹਨਾਂ ਨੂੰ ਮਈ ਮਹੀਨੇ ਦੀ ਵੀ ਰਾਸ਼ਨ ਦੇ ਦੇਣ। ਅਜੋਕਾ ਸਮਾਂ ਕਈਆਂ ਲਈ ਬੜਾ ਸੰਘਰਸ਼ ਵਾਲਾ ਹੈ ਇਸ ਦੌਰਾਨ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਲਈ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਲੋੜਵੰਦ ਪਰਿਵਾਰਾਂ ਅਤੇ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਹੂਲਤਾਂ ਪਹੁੰਚਾਈਆਂ ਜਾ ਸਕਣ। ਉਨ੍ਹਾਂ ਖੁਸ਼ਹਾਲ ਪਰਿਵਾਰ ਅਤੇ ਸਰਕਾਰੀ ਕਰਮਚਾਰੀ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਸੰਸਥਾਵਾਂ ਦੀ ਜਾਂ ਸਿੱਧੇ ਤੌਰ ਤੇ ਲੋੜਵੰਦਾਂ ਦੀ ਮਦਦ ਕਰਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਦੋ ਸੌ ਪਰਿਵਾਰਾਂ ਨੂੰ ਹਰ ਮਹੀਨੇ 70 ਹਜ਼ਾਰਾਂ ਰੁਪਏ ਦਾ ਰਾਸ਼ਨ ਦਿੱਤਾ ਜਾਂਦਾ ਹੈ ਜੋ ਮਹੀਨਾਵਾਰ ਫੰਡ ਮੈਂਬਰ ਦੁਆਰਾ ਇਕੱਠਾ ਹੁੰਦਾ ਹੈ ਪਰ ਦੁਕਾਨਾਂ ਬੰਦ ਕਾਰਣ ਫੰਡ ਲਗਭਗ ਬੰਦ ਹੋ ਗਿਆ ਹੈ ਪਰ ਸੰਸਥਾ ਨੇ ਇਸ ਔਖੇ ਸਮੇਂ ਰਾਸ਼ਨ ਦੇਣਾ ਬੰਦ ਨਹੀਂ ਕੀਤਾ ਸਗੋਂ ਲੰਗਰ ਅਤੇ ਹੋਰ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਇਸ ਲਈ ਦਾਨੀ ਸੱਜਣ ਜਰੂਰ ਅੱਗੇ ਆਉਣ। ਰਾਸ਼ਨ ਜਾਂ ਫੰਡ ਦੇਣ ਲਈ ਦਾਨੀ ਸੱਜਣ ਅਤੇ ਰਾਸ਼ਨ ਲੈਣ ਲਈ ਲੋੜਵੰਦ ਸੰਸਥਾ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ।
