“ਸੰਵਿਧਾਨ ਬਚਾਓ ਮੰਚ” ਵੱਲੋਂ ਕਚਿਹਰੀ ਵਿੱਚ ਚੱਲ ਰਹੇ ਮੋਰਚੇ ਦੇ 19ਵੇਂ ਦਿਨ

0
8

ਮਾਨਸਾ (ਸਾਰਾ ਯਹਾ)  “ਸੰਵਿਧਾਨ ਬਚਾਓ ਮੰਚ” ਵੱਲੋਂ ਕਚਿਹਰੀ ਵਿੱਚ ਚੱਲ ਰਹੇ ਮੋਰਚੇ ਦੇ 19ਵੇਂ ਦਿਨ ਖੱਬੇਪੱਖੀ ਆਗੂ ਕਨ੍ਹਈਆ ਕਮਾਰ ਦੇ ਖਿਲਾਫ ਦਰਜ ਕੀਤੇ ਦੇਸ਼ ਧਰੋਹ ਮੁਕੱਦਮੇ ਦੀ ਨਿਖੇਧੀ ਕੀਤੀ ਗਈ

ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਸਿੰਘ ਸਮਾਓਂ, ਰੁਲਦੂ ਸਿੰਘ ਮਾਨਸਾ, ਧੰਨਾ ਮੱਲ ਗੋਇਲ, ਨਰਿੰਦਰ ਕੌਰ ਬੁਰਜ ਹਮੀਰਾ, ਐਡਵੋਕੇਟ ਗੁਰਲਾਭ ਸਿੰਘ ਮਾਹਲ ਅਤੇ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਜਦ ਦੇਸ਼ ਦੇ ਅੰਦਰ ਐਨ.ਆਰ.ਸੀ., ਐਨ.ਪੀ.ਆਰ. ਅਤੇ ਸੀ.ਏ.ਏ. ਵਰਗੇ ਧਾਰਮਿਕ ਵੰਡੀਆਂ ਪਾਊ ਕਾਨੂੰਨ ਬੀ.ਜੇ.ਪੀ. ਸਰਕਾਰ ਵੱਲੋਂ ਲਾਗੂ ਕਰਕੇ ਦੇਸ਼ ਨੂੰ ਅੱਗ ਦੀ ਭੱਠੀ ਵਿੱਚ ਸੁੱਟਿਆ ਜਾ ਰਿਹਾ ਹੈ, ਉਸ ਸਮੇਂ ਦਿੱਲੀ ਅੰਦਰ ਕੇਜਰੀਵਾਲ ਵੱਲੋਂ ਖੱਬੇਪੱਖੀ ਆਗੂ ਕਨ੍ਹਈਆ ਕੁਮਾਰ ’ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਬਲਦੀ ਤੇ ਤੇਲ ਪਾਇਆ ਜਾ ਰਿਹਾ ਹੈ. ਉਹਨਾਂ ਕਿਹਾ ਕਿ ਬਿਹਾਰ ਚੋਣਾਂ ਅੰਦਰ ਕਨ੍ਹਈਆ ਕੁਮਾਰ ਵੱਲੋਂ ਬੀ.ਜੇ.ਪੀ. ਦਾ ਲੋਕਦੋਖੀ ਚਿਹਰਾ ਆਪਣੇ ਪ੍ਰਚਾਰ ਦੌਰਾਨ ਲਗਾਤਾਰ ਜਨਤਾ ਦੇ ਸਾਹਮਣੇ ਲਿਆਾਂਦਾ ਗਿਆ, ਜਿਸ ਦੇ ਚਲਦਿਆਂ ਬੀ.ਜੇ.ਪੀ. ਦੀ ਉਹੀ ਰੀਤ ਅੱਗੇ ਵਧਦੀ ਜਾ ਰਹੀ ਹੈ.

            ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਐਸ. ਮੁਰਲੀਧਰ ਵੱਲੋਂ ਬੀ.ਜੇ.ਪੀ. ਪ੍ਰਚਾਰਕ ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕੁਰ ਦੇ ਭੜਕਾਊ ਬਿਆਨਾਂ ਨੂੰ ਬਿਆਨ ਕਰਨ ਦੀ ਸਜ਼ਾ ਦਿੰਦਿਆਂ ਰਾਤੇ^ਰਾਤ ਉਸ ਜੱਜ ਦਾ ਤਬਾਦਲਾ ਕਰਕੇ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਗਿਆ. ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਦਿੱਲੀ ਦੇ ਅੰਦਰ ਜੂਨ ਗੁਜ਼ਾਰਾ ਕਰ ਰਹੇ ਝੂੱਗੀ ਝੌਂਪੜੀ ਦੇ ਵਸਨੀਕਾਂ ਅੱਗੇ ਦੀਵਾਰ ਕੱਢ ਕੇ ਦੇਸ਼ ਦੀ ਆਰਥਿਕਤਾ ਨੂੰ ਛੁਪਾਉਂਣ ਦੀ ਕੋਸ਼ਿਸ ਕੀਤੀ ਗਈ ਅਤੇ ਦੇਸ਼ ਦੇ ਵਿਕਾਸ ਦੀ ਗੱਲ ਕਰਨ ਦੀ ਬਜਾਏ ਟਰੰਪ ਨਾਲ ਕਾਰਪੋਰੇਟ ਦੋਸਤਾਨਾ ਸਬੰਧ ਗੰਢੇ ਗਏ. ਉਹਨਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਂਣ ਦੇ ਸੁਪਨੇ ਦਿਖਾਉਂਣੇ ਅਤੇ ਵਸਦੀ ਜਨਤਾ ਦੇ ਲੋਕਤੰਤਰੀ ਹੱਕ ਖੋਹਣੇ ਦੋਵੇਂ ਹੀ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ. ਉਹਨਾਂ ਕਿਹਾ ਕਿ ਬੀ.ਜੇ.ਪੀ. ਦੀ ਧਰਮਾਂ ਅਤੇ ਲੋਕਾਂ ਵਿਚਕਾਰ ਵੰਡ ਪਾਊ ਨੀਤੀ ਦੇਸ਼ ਨੂੰ ਗਰਕਣ ਵੱਲ ਲੈ ਕੇ ਜਾ ਰਹੀ ਹੈ. ਭਾਰਤ ਨੂੰ ਅਜ਼ਾਦ ਕਰਵਾਉਂਣ ਵਾਲੇ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਆਪਸੀ ਭਾਈਚਾਰੇ ਨੂੰ ਦਾਅ ਤੇ ਲਾ ਕੇ ਦੰਗੇ^ਫਸਾਦਾਂ ਨੂੰ ਕਦੇ ਬਰਦਾਸਤ ਨਹੀਂ ਕਰਨਗੇ ਸਗੋਂ ਮੋਰਚੇ ਰਾਹੀਂ ਆਪਸੀ ਸਾਂਝ ਅਤੇ ਭਾਈਚਾਰੇ ਦਾ ਸਬੂਤ ਦੇਣਗੇ. ਉਹਨਾਂ ਕਿਹਾ ਕਿ ਕੌਮਾਂਤਰੀ ਔਰਤ ਦਿਵਸ ਮੌਕੇ ਇਸ ਵਾਰ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਵੱਲੋਂ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਮੋਰਚੇ ਵਾਲੀ ਥਾਂ ਤੇ ਕਰਵਾਈ ਜਾਵੇਗੀ.

            ਇਸ ਸਮੇਂ ਡਾ. ਸੁਰਿੰਦਰ, ਕੁਲਦੀਪ ਰਾਏ ਕੇਂਦਰੀ ਕਮੇਟੀ ਮੈਂਬਰ ਕੇਨਰਾ ਬੈਂਕ ਇੰਪਲਾਈਜ ਯੂਨੀਅਨ, ਮੈਡੀਕਲ ਐਸੋਸੀਏਸ਼ਨ ਬਲਾਕ ਰਾਮਪੁਰਾ ਆਗੂ ਗੁਰਸੇਵਕ ਸਿੰਘ ਢੱਡੇ, ਮੁਸਲਿਮ ਫਰੰਟ ਮੁਹੰਮਦ ਆਰੁਣ, ਮੱਖਣ ਸਿੰਘ ਮਾਨਸਾ, ਅਮਰੀਕ ਫਫੜੇ, ਆਤਮਾ ਸਿੰਘ ਪਮਾਰ, ਭੋਲਾ ਸਮਾਓਂ, ਪ੍ਰਦੀਪ ਗੁਰੂ ਅਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ.

NO COMMENTS