*ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦੇ ਨਾਅਰੇ ਹੇਠ ਸਾਰੇ ਦੇਸ਼ ਵਾਸੀਆਂ ਨੂੰ ਇੱਕਠੇ ਹੋਣ ਦੀ ਲੋੜ-ਚਰਨਜੀਤ ਅੱਕਾਂਵਾਲੀ*

0
7

ਮਾਨਸਾ, 14 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਆਮ ਆਦਮੀ ਪਾਰਟੀ ਜ਼ਿਲ੍ਹਾ ਮਾਨਸਾ ਦੇ ਦਫ਼ਤਰ ਵਿੱਖੇ ਜਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਜਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਚਰ ਦੀ ਅਗਵਾਈ ਵਿੱਚ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦੇ ਨਾਅਰੇ ਹੇਠ ਸਮੂਹ ਅਹੁਦੇਦਾਰ , ਸਟੇਟ ਦੇ ਅਹੁਦੇਦਾਰ, ਜਿਲ੍ਹੇ ਦੇ ਅਹੁਦੇਦਾਰ, ਸਾਰੇ ਵਿੰਗਾਂ ਦੇ ਅਹੁਦੇਦਾਰ, ਬਲਾਕ ਪ੍ਰਧਾਨ ਸਾਹਿਬਾਨ , ਬਲਾਕ ਪ੍ਰਭਾਰੀ, ਵਾਰਡ ਸੈਕਟਰੀਆਂ ਅਤੇ ਵਲੰਟੀਅਰ ਸਾਹਿਬਾਨ ਨੇ ਸਵਿੰਧਾਨ ਨਿਰਮਾਤਾ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਤੇ ਓਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਤੇ ਚਰਨਜੀਤ ਅੱਕਾਂਵਾਲੀ ਨੇ ਆਪਣੀ ਸਾਰੀ ਟੀਮ ਨਾਲ ਸਵੇਰੇ 11 ਵਜੇ ਤੋਂ 2 ਵਜੇ ਤੱਕ ਉਹਨਾਂ ਦੇ ਸਮਾਰਕ ਸਥਲ ਤੇ ਸਵਿੰਧਾਨ ਬਚਾਓ ਤਾਨਾਸ਼ਾਹੀ ਹਟਾਓ ਦੇ ਬੈਨਰ ਥੱਲੇ ਬੈਠਕੇ ਰੋਸ਼ ਪ੍ਰਗਟ ਕੀਤਾ ਗਿਆ।ਇਸ ਸਮੇਂ ਚਰਨਜੀਤ ਅੱਕਾਂਵਾਲੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਅੰਬੇਡਕਰ ਯੁੱਗ ਪੁਰਸ਼ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਤੇ ਕਮਜ਼ੋਰ ਵਰਗਾਂ ਨੂੰ ਉਚਿਤ ਥਾਂ ਦਿਵਾਉਣ ਲਈ ਹੀ ਨਹੀਂ ਲਾਇਆ ਸਗੋਂ ਆਪਣੇ ਜੀਵਨ ’ਚ ਸਮਾਜਿਕ, ਆਰਥਿਕ, ਰਾਜਨੀਤਕ, ਵਿੱਦਿਅਕ, ਧਾਰਮਿਕ, ਔਰਤਾਂ ਨੂੰ ਸਨਮਾਨ ਦਿਵਾਉਣ ਤੇੇ ਸੰਵਿਧਾਨਕ ਖੇਤਰਾਂ ’ਚ ਵੀ ਵੱਡਮੁੱਲਾ ਯੋਗਦਾਨ ਪਾਇਆ। ਚਰਨਜੀਤ ਅੱਕਾਂਵਾਲੀ  ਨੇ ਕਿਹਾ ਕਿ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਦੇ ਨਾਅਰੇ ਹੇਠ ਸਾਰੇ ਦੇਸ਼ ਵਾਸੀਆਂ ਨੂੰ ਇੱਕਠੇ ਹੋਣ ਦੀ ਲੋੜ ਹੈ। 

LEAVE A REPLY

Please enter your comment!
Please enter your name here