ਮਾਨਸਾ 01 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ):6 ਦਸੰਬਰ ਨੂੰ ਤੇਜਾ ਸਿੰਘ ਸੁਤੰਤਰ ਵਿਖੇ ਪੁੱਜਣ ਦਾ ਸੱਦਾ, ਕਾਮਰੇਡ ਅਰਸ਼ੀ,ਸਮੇਂਤ ਲੀਡਰਸਿਪ ਸੰਬੋਧਨ ਕਰੇਗੀ।:-ਸਮਾਓ/ਗੋਬਿੰਦਪੁਰਾ
ਮਾਨਸਾ। ਦੇਸ਼ ਤੇ ਸੰਵਿਧਾਨ ਵਿਰੋਧੀ ਤਾਕਤਾ ਆਰ ਐਸ ਐਸ ਤੇ ਭਾਜਪਾ ਨੇ ਸਮਾਜਿਕ ਕਾਣੀ ਵੰਡ ਤੇ ਭਾਈਚਾਰਕ ਫੁੱਟ ਪਾ ਕੇ,ਫਿਰਕਾਪ੍ਰਸਤੀ ਤੇ ਮਨੂੰਵਾਦੀ ਸੋਚ ਦਾ ਪ੍ਰਗਟਾਵਾ ਜਨਤਕ ਹੋਇਆ ਹੈ।ਉਕਤ ਸਬਦਾ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸ਼ਨ ਚੋਹਾਨ ਨੇ ਪ੍ਰੈਸ਼ ਬਿਆਨ ਜਾਰੀ ਕਰਦਿਆ ਕੀਤਾ।ਉਹਨਾ ਮੋਦੀ ਸਰਕਾਰ ਦੀ ਬਦਨੀਤੀ ਤੇ ਸੰਵਿਧਾਨ ਵਿਰੋਧੀ ਸੋਚ ਕਰਕੇ ਸਮਾਜਿਕ ਅੱਤਿਆਚਾਰ,ਔਰਤਾਂ ਨਾਲ ਵਧੀਕੀ ਤੇ ਜਬਰ ਜਿਨਾਹ,ਭ੍ਰਿਸਟਾਚਾਰ,ਆਰਥਿਕ ਲੁੱਟ ਸਿੱਖਰਾ ਨੂੰ ਸੋਹ ਰਹੀ ਹੈ ਅਤੇ ਦੇਸ਼ ਦੇ ਲੋਕ ਤੰਤਰੀ ਢਾਚੇ ਨੂੰ ਤਹਿਸ ਨਹਿਸ ਕਰ ਰਹੀ ਹੈ। ਜਿਸ ਦੀ ਰਾਖੀ ਲਈ ਦੇਸ਼ ਦੀਆਂ ਸੰਘਰਸ਼ੀ ਧਿਰਾਂ ਤਿੱਖਾ ਸੰਘਰਸ਼ ਕਰ ਰਹੀਆਂ ਹਨ ਤੇ ਮਨੂੰਸਿਮਰਤੀ ਢਾਚੇ ਨੂੰ ਰੋਕਣ ਲਈ ਲੋਕ ਲਾਮਬੰਦੀ ਕਰ ਰਹੀਆਂ ਹਨ।
ਸਾਥੀ ਚੋਹਾਨ ਨੇ ਜਾਨਕਾਰੀ ਸਾਂਝੀ ਕਰਦਿਆਂ ਕਿਹਾ ਕਿ ਫਰਜੀ ਇੰਨਕਲਾਬੀ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਲਾਗੂ ਕਰਨ ਦਾ ਸਹਾਰਾ ਲੈ,ਸਤਾ ਤੇ ਆਏ ਮਾਨ ਸਰਕਾਰ ਦੀ ਝੂਠੀਆ ਗਰੰਟੀਆ ਨੂੰ ਜਨਤਕ ਕਰਨ ਦੀ ਵਿਸੇਸ਼ ਮੁਹਿੰਮ ਚਲਾਉਣ ਦਾ ਅਗਾਜ ਕੀਤਾ ਜਾਵੇਗਾ।
ਸਵਿੰਧਾਨ ਬਚਾਓ,ਦੇਸ਼ ਬਚਾਓ,ਮੋਦੀ ਭਜਾਓ ਦੇ ਨਾਹਰੇ ਤਹਿਤ ਬਾਬਾ ਸਾਹਿਬ ਡਾ, ਬੀ ਆਰ ਅੰਬੇਦਕਰ ਦਾ ਪ੍ਰੀਨਿਮਾਣ 6 ਦਿਸੰਬਰ ਨੂੰ ਮਨਾਇਆ ਜਾਵੇਗਾ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕੇਵਲ ਸਮਾਓ,ਮੀਤ ਪ੍ਰਧਾਨ ਗੁਰਪਿਆਰ ਫੱਤਾ ਅਤੇ ਜਿਲ੍ਹਾ ਜਨਰਲ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ ਕਿਹਾ ਕੇ ਬਾਬਾ ਦੇ ਪ੍ਰੋਗਰਾਮ ਨੂੰ ਲੋਕਾ ਵਿੱਚ ਲੈ ਜਾਣ ਲਈ 6 ਦਸੰਬਰ ਨੂੰ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਪੁੱਜਣ ਦੀ ਅਪੀਲ ਕੀਤੀ।ਉਹਨਾ ਕਿਹਾ ਕਿ ਸਮਾਗਮ ਮੌਕੇ ਉਘੇ ਕਮਿਉਨਿਸਟ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ,ਐਡਵੋਕੇਟ ਕੁਲਵਿੰਦਰ ਉੱਡਤ ਤੋ ਇਲਾਵਾ ਲੀਡਰਸਿੱਪ ਸੰਬੋਧਨ ਕਰੇਗੀ।
ਇਸ ਮੌਕ ਜਰਨੈਲ ਸਿੰਘ ਸਰਦੂਲਗੜ੍ਹ,ਸੰਕਰ ਜਟਾਨਾ,ਸੁਖਦੇਵ ਪੰਧੇਰ,ਕਪੂਰ ਸਿੰਘ ਕੋਟ ਲੱਲੂ,ਸੁਖਦੇਵ ਮਾਨਸਾ,ਲਾਭ ਮੰਢਾਲੀ,ਕਰਨੈਲ ਦਾਤੇਵਾਸ,ਬੰਬੂ ਸਿੰਘ,ਜੱਗਾ ਸਿੰਘ ਸਾਬਕਾ ਸਰਪੰਚ ਆਦਿ ਆਗੂ ਸਾਮਲ ਸਨ।