*ਸੰਵਿਧਾਨ ਤੇ ਟਿੱਪਣੀਆਂ ਕਰਨ ਵਾਲੀ ਆਪ ਨੇਤਾ ਦਾ ਬਸਪਾ ਅਤੇ ਅਕਾਲੀ ਵਰਕਰਾਂ ਨੇ ਫੁੱਕਿਆਂ ਪੁੱਤਲਾ*

0
27

ਢਲਾਡਾ 15 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ): ਸਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਤੇ ਟਿੱਪਣੀਆਂ ਕਰਨ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਅਨਮੋਲ ਗਗਨਮਾਨ ਦੇ ਖਿਲਾਫ ਰੋਸ ਪ੍ਰਗਟ ਕਰਦਿਆਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਵੱਲੋਂ ਪੁਤਲਾਂ ਸਾੜ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਹਲਕਾ ਇੰਚਾਰਜ ਡਾ ਨਿਸਾਨ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਦੇਸ ਅੰਦਰ ਨਾਗਰਿਕਤਾ ਅਤੇ ਧਰਮ ਬਰਾਬਰੀ ਦਾ ਹੱਕ ਦਿਵਾਇਆ ਹੈ। ਉਨ੍ਹਾ ਕਿਹਾ ਕਿ ਡਾ ਭੀਮ ਰਾਓ ਅੰਬੇਦਕਰ ਜੀ ਦੀ ਦੂਰ ਅੰਦੇਸੀ ਸਦਕਾ ਅੱਜ ਅਸੀਂ ਹਿੰਦੁਸਤਾਨ ਦੀ ਧਰਤੀ ਅੰਦਰ ਅਜਾਦੀ ਦਾ ਆਨੰਦ ਮਾਣ ਰਹੇ ਹਾਂ। ਬਾਬਾ ਸਾਹਿਬ ਨੇ ਹਰੇਕ ਵਿਅਕਤੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਹੈ। ਇਂਸ ਮੌਕੇ ਤੇ ਬਸਪਾ ਦੇ ਗੁਰਜੰਟ ਸਿੰਘ ਭੀਖੀ, ਕੁੱਕੂ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ, ਜੱਸਾ ਸਿੰਘ, , ਬਲਦੇਵ ਸਿੰਘ, ਸਹਿਰੀ ਪ੍ਰਧਾਨ ਜਸਪਾਲ ਬੱਤਰਾ ਤਾਰਾ ਸਿੰਘ ਵਿਰਦੀ, , ਦਿਲਰਾਜ ਰਾਜੂ, ਸਾਬਕਾ ਕੋਸਲਰ ਗੁਰਵਿੰਦਰ ਸੋਨੂੰ ਆਦਿ ਹਾਜ਼ਰ ਸਨ। 

LEAVE A REPLY

Please enter your comment!
Please enter your name here