*ਸੰਯੁਕਤ ਸਮਾਜ ਮੋਰਚਾ ਵੱਲੋਂ ਨਹੀਂ, ਆਜ਼ਾਦ ਹੀ ਚੋਣ ਲੜਨਗੇ ਕਿਸਾਨ, ਰਾਜੇਵਾਲ ਨੇ ਦੱਸਿਆ ਕਾਰਨ*

0
43

ਚੰਡੀਗੜ੍ਹ 02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਸੰਯੁਕਤ ਸਮਾਜ ਮਰੋਚਾ ਨਾਲ ਚੋਣ ਮੈਦਾਨ ਵਿੱਚ ਆਉਣ ਵਾਲੇ ਸੀਨੀਅਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਇਸ ਵਾਰ ਪਾਰਟੀ ਦੇ ਨਾਮ ‘ਤੇ ਚੋਣ ਨਹੀਂ ਲੜੀ ਜਾ ਸਕੇਗੀ।

ਉਨ੍ਹਾਂ ਦੱਸਿਆ ਕਿ ਪਾਰਟੀ ਦੇ ਨਾਮ ‘ਤੇ ਚੋਣ ਲੜਨ ਦਾ ਸਮਾਂ ਬੀਤ ਚੁੱਕਾ ਹੈ। ਇਸ ਲਈ ਆਜ਼ਾਦ ਤੌਰ ‘ਤੇ ਹੀ ਚੋਣ ਲੜੀ ਜਾਏਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਮੁੱਖ ਤੌਰ ‘ਤੇ ਤਿੰਨ ਚੋਣ ਨਿਸ਼ਾਨਾਂ ‘ਤੇ ਹੀ ਚੋਣ ਲੜਨਗੇ, ਮੰਜਾ, ਘੜਾ ਤੇ ਕੈਂਚੀ। ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੇ ਇਹ ਚੋਣ ਨਿਸ਼ਾਨਾਂ ਲਈ ਅਪਲਾਈ ਕੀਤਾ ਹੈ ਪਰ ਹੁਣ ਦੇਖਣਾ ਇਹ ਹੋਏਗਾ ਕਿ ਚੋਣ ਕਮਿਸ਼ਨ ਕਿਸ ਨੂੰ ਕੀ ਚੋਣ ਨਿਸ਼ਾਨ ਦਿੰਦਾ ਹੈ।

ਰਾਜੇਵਾਲ ਨੇ ਇਲਜ਼ਾਮ ਲਾਇਆ ਕਿ, ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੇ ਪਹਿਲਾਂ ਸਾਡੀ ਪਾਰਟੀ ਨੂੰ ਰਜਿਸਟਰ ਨਹੀਂ ਹੋਣ ਦਿੱਤਾ। ਸਾਡੇ ਉੱਤੇ ਕੁਝ ਐਸੇ ਇਤਰਾਜ਼ ਜਤਾਏ ਜੋ ਸਹੀ ਨਹੀਂ ਸੀ। ਅਸੀਂ ਹੁਣ ਸਾਰੇ ਇਤਰਾਜ਼ ਦੂਰ ਕੀਤੇ ਹਨ ਤੇ ਹੁਣ ਚੋਣ ਕਮਿਸ਼ਨ ਨੇ ਸਾਨੂੰ ਰਾਜਨੀਤਕ ਪਾਰਟੀ ਦੀ ਮਾਨਤਾ ਦੇ ਦਿੱਤੀ ਹੈ।”

ਬਲਬੀਰ ਰਾਜੇਵਾਲ ਨੇ ਕਿਹਾ, “ਮੈਂ ਤਾਂ 80 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਚਾਹੁੰਦਾ ਸੀ ਪਰ ਲੋਕਾਂ ਨੇ ਮੈਨੂੰ ਜ਼ੋਰ ਪਾਇਆ ਕਿ ਮੈਂ ਚੋਣ ਲੜਾਂ, ਇਸ ਲਈ ਚੋਣ ਲੜ ਰਿਹਾ ਹਾਂ।”

LEAVE A REPLY

Please enter your comment!
Please enter your name here