ਸੰਯੁਕਤ ਕਿਸਾਨ ਮੋਰਚੇ ਵੱਲੋਂ ਅਹਿਮ ਐਲਾਨ, ਆਉਣ ਵਾਲੇ ਦਿਨਾਂ ‘ਚ ਵੱਡੀ ਰਣਨੀਤੀ ਨੂੰ ਦੇਣਗੇ ਅੰਜ਼ਾਮ

0
60

ਨਵੀਂ ਦਿੱਲੀ 10,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਅਜਿਹੇ ‘ਚ ਸਿੰਘੂ ਬਾਰਡਰ ਤੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨ ਕੀਤਾ ਗਿਆ ਕਿ ਹਰਿਆਣਾ ਦੇ ਲੋਕ ਬੀਜੇਪੀ ਤੇ ਜੇਜੇਪੀ ਤੇ ਕਿਸਾਨਾਂ ਦੇ ਹਿੱਤ ‘ਚ ਦਬਾਅ ਬਣਾਉਣ ਜਾਂ ਫਿਰ ਗੱਦੀ ਛੱਡਣ ਨੂੰ ਕਹਿਣਗੇ।

12 ਫਰਵਰੀ ਤੋਂ ਕਿਸਾਨ ਰਾਜਸਥਾਨ ‘ਚ ਸਾਰੇ ਟੋਲ ਪਲਾਜ਼ਾ ਕਿਸਾਨ ਮੁਫ਼ਤ ਕਰਾਉਣਗੇ। 14 ਫਰਵਰੀ ਨੂੰ ਪੁਲਵਾਮਾ ਹਮਲੇ ਦੀ ਬਰਸੀ ਤੇ ਜਵਾਨਾਂ ‘ਤੇ ਕਿਸਾਨਾਂ ਲਈ ਕੈਂਡਲ ਮਾਰਚ ਤੇ ਮਛਾਲ ਮਾਰਚ ਕੱਢਣ ਲਈ ਕਿਹਾ ਗਿਆ।

16 ਫਰਵਰੀ ਨੂੰ ਸਰ ਛੋਟੂ ਰਾਮ ਜਯੰਤੀ ‘ਤੇ ਕਿਸਾਨ ਸੈਲੀਡੈਰਿਟੀ ਸ਼ੋਅ ਕਰਨਗੇ। ਇਸ ਤੋਂ ਬਾਅਦ 18 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤਕ ਪੂਰੇ ਦੇਸ਼ ‘ਚ ਰੇਲ ਰੋਕੋ ਅਭਿਆਨ ਚੱਲੇਗਾ।

LEAVE A REPLY

Please enter your comment!
Please enter your name here