ਬੁਢਲਾਡਾ 8 ਜੁਲਾਈ(ਸਾਰਾ ਯਹਾਂ/ਰੀਤਵਾਲ) ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ਫ਼#39;ਤੇ ਵੱਖ-ਵੱਖ
ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ
ਬੇਅਥਾਹ ਵਾਧੇ ਵਿਰੁੱਧ ਸਥਾਨਕ ਆਈ.ਟੀ.ਆਈ. ਚੌਕ ਵਿਖੇ ਦੋ ਘੰਟੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ
ਅਤੇ ਮੋਦੀ ਸਰਕਾਰ ਨੂੰ ਲੋਕ ਵਿਰੋਧੀ ਕਰਾਰ ਦਿੱਤਾ।ਵੱਖ-ਵੱਖ ਪਿੰਡਾਂ ਵਿੱਚੋਂ ਟਰੈਕਟਰ-ਟਰਾਲੀਆਂ , ਜੀਪਾਂ ,
ਮੋਟਰਸਾਇਕਲਾਂ ਆਦਿ ਵਹੀਕਲਾਂ ਫ਼#39;ਤੇ ਆਏ ਕਿਸਾਨਾਂ ਨੇ ਸੜਕ ਕਿਨਾਰੇ ਵਹੀਕਲ ਖੜਾ ਦਿੱਤੇ ਅਤੇ ਇਕੱਠੇ
ਹੋ ਕੇ ਕੜਕਦੀ ਧੁੱਪ ਵਿੱਚ ਰੋਸ ਪ੍ਰਦਰਸ਼ਨ ਕਰਦੇ ਰਹੇ।ਕਿਸਾਨਾਂ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (
ਡਕੌਂਦਾ) ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰੇ , ਪੰਜਾਬ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ
ਸਵਰਨਜੀਤ ਸਿੰਘ ਦਲਿਓ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜਰਨੈਲ ਸਿੰਘ ਸਤੀਕੇ, ਕੁਲਦੀਪ ਸਿੰਘ ਚੱਕ
ਭਾਈਕੇ , ਸ਼ਿੰਗਾਰਾ ਸਿੰਘ ਦੋਦੜਾ, ਭੁਪਿੰਦਰ ਸਿੰਘ ਗੁਰਨੇ ਕਲਾਂ, ਮਾ. ਦਰਸ਼ਨ ਸਿੰਘ ਟਾਹਲੀਆਂ ,
ਕਾਮਰੇਡ ਚਿਮਨ ਲਾਲ ਕਾਕਾ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੰਨਾਂ ਕੀਮਤਾਂ
ਦੇ ਵਾਧੇ ਕਾਰਨ ਅਤੇ ਅੱਤ ਦੀ ਮਹਿੰਗਾਈ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਦੋ ਡੰਗ ਦੀ ਰੋਟੀ
ਦਾ ਬੰਦੋਬਸਤ ਕਰਨਾ ਔਖਾ ਹੋਇਆ ਪਿਆ ਹੈ ਪ੍ਰੰਤੂ ਮੋਦੀ ਸਰਕਾਰ ਇਸਦੇ ਉਲਟ ਅਮੀਰ ਅਤੇ
ਕਾਰਪੋਰੇਟ ਘਰਾਣਿਆਂ ਨੂੰ ਕਰੋੜਾਂ-ਅਰਬਾਂ ਦੀਆਂ ਰਿਆਇਤਾਂ ਦਾ ਰਹੀ ਹੈ। ਇਹੀ ਵਜ੍ਹਾ ਹੈ ਕਿ ਇਸ ਸਰਕਾਰ
ਵਿਰੁੱਧ ਤਮਾਮ ਜਨਤਾ ਸੰਘਰਸ਼ਾਂ ਵਿੱਚ ਉੱਤਰੀ ਹੋਈ ਹੈ।ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਾ.
ਜਸਵੰਤ ਸਿੰਘ ਬੀਰੋਕੇ , ਜਗਦੇਵ ਸਿੰਘ ਚਕੇਰੀਆਂ , ਕਾ.ਵੇਦ ਪਰਕਾਸ਼, ਤੇਜ ਰਾਮ ਅਹਿਮਦਪੁਰ, ਬਲਦੇਵ
ਸਿੰਘ ਪਿੱਪਲੀਆਂ, ਸੁਖਦੇਵ ਸਿੰਘ ਬੋੜਾਵਾਲ , ਮਿੱਠੂ ਸਿੰਘ ਪ੍ਰਧਾਨ ਅਹਿਮਦਪੁਰ, ਕਾ. ਗਰੀਬ ਸਿੰਘ
ਬੱਛੋਆਣਾ ਅਤੇ ਹਰਮੀਤ ਸਿੰਘ ਬੋੜਾਵਾਲ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਮੈਡੀਕਲ ਪੈਕਟੀਸ਼ਨਰਜ਼
ਐਸੋਸੀਏਸ਼ਨ ਨੇ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਆਪਣੇ ਸੂਬਾਈ ਆਗੂ ਵੈਦ ਧੰਨਾ
ਮੱਲ ਗੋਇਲ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਚੇਤਨਾ ਮਾਰਚ ਕੀਤਾ।ਇਸੇ ਤਰ੍ਹਾਂ ਸਥਾਨਕ ਰਾਧਾ ਸੁਆਮੀ
ਸਤਸੰਗ ਭਵਨ ਨਜਦੀਕ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੈਂਕੜੇ ਮਰਦ-ਔਰਤਾਂ ਦੀ ਅਗਵਾਈ
ਕਰਦਿਆ ਬਲਾਕ ਆਗੂ ਜਗਸੀਰ ਸਿੰਘ ਦੋਦੜਾ ਅਤੇ ਛਿੰਦਰ ਕੌਰ ਬੱਛੋਆਣਾ ਨੇ ਕਿਹਾ ਕਿ ਕੇਂਦਰ ਦੀਆਂ
ਮਾਰੂ ਨੀਤੀਆਂ ਤਹਿਤ ਜਿਥੇ ਡੀਜਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਅਸਮਾਨੀ ਚੜਨ ਕਾਰਨ ਹਰ ਵਰਗ
ਪ੍ਰਭਾਵਿਤ ਹੋ ਰਿਹਾ ਹੈ ਉਥੇ ਜੇਕਰ ਖੇਤੀਬਾੜੀ ਸਬੰਧੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਸਥਿਤੀ
ਇੰਨ੍ਹੀ ਮਾੜੀ ਹੋਵੇਗੀ ਕਿ ਮੱਧ ਵਰਗੀ ਤੇ ਗਰੀਬ ਪਰਿਵਾਰਾਂ ਲਈ ਦੋ ਡੰਗ ਦੀ ਰੋਟੀ ਖਾਣਾ ਵੀ ਨਸੀਬ ਨਹੀਂ
ਹੋਵੇਗਾ।
ਫੋਟੋ ੲi ਮੇਲ ਕੀਤੀ ਹੈ ਜੀ