*BREAKING : ਸੰਯੁਕਤ ਕਿਸਾਨ ਮੋਰਚੇ ਦਾ ਐਲਾਨ, ਅਦੰਲੋਨ ਖਤਮ ਨਹੀਂ ਸਗੋਂ ਸਸਪੈਂਡ ਹੋਇਆ*

0
82

09,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਅੰਦੋਲਨ ਖਤਮ ਨਹੀਂ ਹੋਇਆ ਸਗੋਂ ਮੁਅੱਤਲ ਹੋਇਆ ਹੈ। ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੇ ਸਪਸ਼ਟ ਕੀਤਾ ਕਿ ਅੰਦਲੋਨ ਖਤਮ ਨਹੀਂ ਬਲਕਿ ਸਸਪੈਂਡ ਹੋਇਆ ਹੈ। ਕਿਸਾਨ ਮੋਰਚਾ ਹਰ ਮਹੀਨੇ ਮੀਟਿੰਗ ਕਰਿਆ ਕਰੇਗਾ। ਇਸ ਮੀਟਿੰਗ ਵਿੱਚ ਸਾਰੇ ਮੁੱਦਿਆਂ ਉੱਪਰ ਚਰਚਾ ਹੋਇਆ ਕਰੇਗੀ। ਪਹਿਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿਖੇ ਹੋਏਗੀ।

ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ 15 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਸਮੀਖਿਆ ਕੀਤੀ ਜਾਵੇਗੀ। ਜੇਕਰ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਅਸੀਂ ਮੁੜ ਅੰਦੋਲਨ ਕਰ ਸਕਦੇ ਹਾਂ। ਇਸ ਤੋਂ ਤੈਅ ਹੈ ਕਿ ਕਿਸਾਨ ਅਜੇ ਸਰਗਰਮ ਰਹਿਣਗੇ ਤੇ ਅੰਦੋਲਨ ਜਾਰੀ ਰਹੇਗਾ।

ਉਧਰ, ਅੱਜ ਪੂਰੇ ਦੇਸ਼ ਵਿੱਚ ਕਿਸਾਨਾਂ ਅੰਦਰ ਖੁਸ਼ੀ ਦੀ ਲਹਿਰ ਹੈ। ਦਿੱਲੀ ਦੀਆਂ ਹੱਦਾਂ ਉੱਪਰ ਕਿਸਾਨ ਭੰਗਰੇ ਪਾ ਰਹੇ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਅੱਜ ਸ਼ਾਮ 5:00 ਵਜੇ ਅਰਦਾਸ ਕਰਕੇ ਸਟੇਜ ਦੀ ਸਮਾਪਤੀ ਕੀਤੀ ਜਾਵੇਗੀ। 11 ਦਸੰਬਰ ਨੂੰ ਸਵੇਰੇ 9-10 ਵਜੇ ਇੱਥੋਂ ਰਵਾਨਗੀ ਹੋਏਗੀ। ਕਿਸਾਨ ਲੀਡਰਾਂ ਨੇ ਦੱਸਿਆ ਕਿ ਸਿੰਘੂ ਬਾਰਡਰ ਵਾਲੇ ਕਿਸਾਨ 11 ਦਸੰਬਰ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ਵਿਖੇ ਰੁਕਣਗੇ। ਬੋਹਾ ਮਾਨਸਾ ਵਿਖੇ ਟਿੱਕਰੀ ਬਾਰਡਰ ਵਾਲੇ ਕਿਸਾਨ ਰੁਕਣਗੇ। 13 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਿਆ ਜਾਵੇਗਾ।

ਰਾਜੇਵਾਲ ਨੇ ਕਿਹਾ ਕਿ ਕਰਜ਼ਾ ਮੁਆਫੀ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ। ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਸਿਆਸਤ ਲਈ ਬਦਲ ਜਾਣਗੇ। ਇੱਕ ਨਵੇਂ ਮੋਰਚੇ ਦੀ ਸਖ਼ਤ ਲੋੜ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਖਤਮ ਨਹੀਂ ਹੋਇਆ, ਮੁਲਤਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here