ਸੰਮਤੀ ਵੱਲੋਂ ਸ਼੍ਰੀ ਮਹਾਂ ਸ਼ਿਵਰਾਤਰੀ ਸ਼ਰਧਾ ਪੂਰਵਕ ਮਨਾਉਣ ਦਾ ਫ਼ੈਸਲਾ

0
76

ਮਾਨਸਾ 5 ਦਸੰਬਰ (ਸਾਰਾ ਯਹਾ/ਬਿਊਰੋ ਰਿਪੋਰਟ ) : ਸ੍ਰੀ ਸਨਾਤਨ ਧਰਮ ਪ੍ਰਚਾਰ ਸੰਮਤੀ ਮਾਨਸਾ ਦੇ ਇੱਕ ਜ਼ਰੂਰੀ ਬੈਠਕ ਸ਼੍ਰੀ ਰਾਮ ਮੰਦਰ ਵੀਰ ਨਗਰ ਮਾਨਸਾ ਵਿਖੇ ਹੋਈ ਜਿਸ ਵਿਚ ਸ਼੍ਰੀ ਮਹਾਂਸ਼ਿਵ ਰਾਤਰੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ ਅਤੇ ਜਰਨਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ 11 ਮਾਰਚ 2021 ਨੂੰ ਸ਼ਰਧਾ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਸਮੁੱਚੇ ਸ਼ਹਿਰ ਨਿਵਾਸੀ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ 20ਦਿਨ ਦੀ ਪ੍ਰਭਾਤ ਫੇਰੀ ਸਾਰੇ ਸ਼ਹਿਰ ਵਿੱਚ ਕੀਤੀ ਜਾਵੇਗੀ। ਸ਼੍ਰੀ ਮਹਾਂ ਸ਼ਿਵਰਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਇਸ ਲਈ ਸੰਮਤੀ ਵੱਲੋਂ ਸਿਲਸਿਲੇ ਵਾਰ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੰਮਤੀ ਵੱਲੋਂ 10 ਜਨਵਰੀ 2021 ਐਤਵਾਰ ਨੂੰ ਉਪਰੋਕਤ ਮੰਦਰ ਵਿਖੇ ਰਾਤ 8 ਵਜੇ ਮੀਟਿੰਗ ਕੀਤੀ ਜਾਵੇਗੀ ਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ।
ਮੀਟਿੰਗ ਦੇ ਅੰਤ ਵਿੱਚ ਸੰਮਤੀ ਦੇ ਮੈਂਬਰਾਂ ਦੇ ਸਦਾ ਲਈ ਵਿੱਛੜੇ
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਦਿੱਤੀ ਗਈ।

NO COMMENTS