*ਸੰਪਾਦਕੀ ਭਖਦੇ ਮਸਲੇ*

0
17

ਖ਼ਰੀਦ ਕੇਂਦਰਾਂ ਵਿੱਚ ਮਜ਼ਦੂਰ ਵਰਗ ਲਈ ਨਹੀਂ ਹਨ ਪੂਰੀਆਂ ਸਹੂਲਤਾਂ ਪੀਣ ਵਾਲੇ ਪਾਣੀ, ਅਤੇ ਪਖਾਨਿਆਂ, ਦੀ ਵੱਡੀ ਘਾਟ। ਮਜ਼ਦੂਰ ਜੋ ਹਰ ਸਮੇਂ ਆਪਣੀ ਢੂਹੀ ਤੇ 35-50 ਕਿਲੋ ਦਾ ਗੱਟਾ ਚੁੱਕ ਕੇ ਪੂਰਾ ਦਿਨ ਢੋਆ ਢੁਆਈ ਦਾ ਕੰਮ ਕਰਦਾ ਹੈ। ਪਰ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਅਣਗੌਲ

ਬੇਸ਼ੱਕ ਹਾੜ੍ਹੀ ਦਾ ਸੀਜ਼ਨ ਹੋਵੇ ਜਾਂ ਝੋਨੇ ਦਾ ਸੀਜ਼ਨ ਇਹ ਮਜ਼ਦੂਰ ਗੋਦਾਮਾਂ ਵਿੱਚ ਵੀ ਟਰੱਕਾਂ ਅਤੇ ਗੱਡੀਆਂ ਵਿੱਚ ਲੋਡਿੰਗ ਅਤੇ ਅਣਲੋਡਿੰਗ ਦਾ ਕੰਮ ਕਰਦੇ ਨੇ। ਪਰ ਇਨ੍ਹਾਂ ਮਜ਼ਦੂਰਾਂ ਦੇ ਲਈ ਇੱਥੇ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਹੁੰਦੀ।

ਮਜ਼ਦੂਰਾਂ ਦਾ ਕਹਿਣਾ ਕਿ ਨਾ ਤਾਂ ਉਨ੍ਹਾਂ ਨੂੰ ਸਾਫ ਪਾਣੀ ਨਾ ਹੀ ਛਾਂ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਲੈਂਡਿੰਗ ਕਰਦੇ ਸਮੇਂ ਕਈ ਵਾਰ ਮਜ਼ਦੂਰਾਂ ਨਾਲ ਹਾਦਸਾ ਵੀ ਵਾਪਰ ਜਾਂਦਾ ਹੈ ।ਪਰ ਇੱਥੇ ਕੋਈ ਫਸਟ ਏਡ ਦਾ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਸਮੇਂ ਸਮੇਂ ਤੇ ਆਪਣੇ ਹੱਕਾਂ ਦੀ ਮੰਗ ਕਰਦੇ ਰਹਿੰਦੇ ਨੇ ਪਰ ਸਰਕਾਰਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀਆਂ ।ਜਿੱਥੇ ਕੁਝ ਦਿਨਾਂ ਬਾਅਦ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਕਣਕ ਖ਼ਰੀਦ ਸ਼ੁਰੂ ਹੋ ਜਾਵੇਗੀ ਉੱਥੇ ਹੀ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਵੀ ਖਰੀਦ ਸ਼ੁਰੂ ਹੋ ਜਾਵੇਗੀ ।ਖਰੀਦ ਕੇਂਦਰਾਂ ਵਿਚ ਜੋ ਮਜ਼ਦੂਰ ਔਰਤਾਂ ਮਰਦ ਕੰਮ ਕਰਦੇ ਹਨ ਜਿੰਨਾ ਜਿਨ੍ਹਾਂ ਨੂੰ ਖ਼ਰੀਦ ਕੇਂਦਰਾਂ ਵਿਚ ਕੰਮ ਕਰਦੇ ਸਮੇਂ ਜਿੱਥੇ ਬਿਜਲੀ ਪਾਣੀ ਦੀ ਜ਼ਰੂਰਤ ਹੁੰਦੀ ਹੈ। ਉੱਥੇ ਪਖਾਨੇ ਵੀ ਬਹੁਤ ਜ਼ਰੂਰੀ ਹੁੰਦੇ ਹਨ। ਪਰ ਖ਼ਰੀਦ ਕੇਂਦਰਾਂ ਵਿੱਚ ਅਜਿਹਾ ਕੋਈ ਵੀ ਪ੍ਰਬੰਧ ਨਹੀਂ ਹੁੰਦਾ। ਜਿਸ ਕਾਰਨ ਔਰਤਾਂ ਅਤੇ ਮਰਦਾਂ ਨੂੰ ਮਜਬੂਰੀ ਵੱਸ ਨੇੜਲੇ ਖੇਤਾਂ ਵਿੱਚ ਜਾਣਾ ਪੈਂਦਾ ਹੈ। ਜਿਸ ਕਾਰਨ ਕਈ ਵਾਰ ਖੇਤਾਂ ਦੇ ਮਾਲਕਾਂ ਨਾਲ ਝਗੜਾ ਵੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਖਾਣਾ ਖਾਣ ਸਮੇਂ ਕਿਸੇ ਵੀ ਤਰ੍ਹਾਂ ਛਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਹੀ ਖ਼ਰੀਦ ਕੇਂਦਰਾਂ ਵਿੱਚ ਬਿਜਲੀ ਪਾਣੀ ਅਤੇ ਪਖਾਨਿਆਂ ਦਾ ਇੰਤਜ਼ਾਮ ਕੀਤਾ ਜਾਵੇ। ਇਸ ਤੋਂ ਇਲਾਵਾ ਮੰਡੀਆਂ ਵਿੱਚ ਕੰਮ ਕਰਦੀਆਂ ਔਰਤਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਵੇ। ਜਿੱਥੇ ਪੰਜਾਬ ਸਰਕਾਰ ਵੱਲੋਂ ਕਰੋਨਾ ਕਾਲ ਵਿੱਚ ਬਹੁਤ ਸਾਰੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉੱਥੇ ਹੀ ਇਨ੍ਹਾਂ ਮਜ਼ਦੂਰਾਂ ਦੇ ਵੀ ਕੋਰੋਨਾ ਟੈਸਟ ਹੋਣ ਅਤੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ।ਸਾਰੇ ਲੋਕਾਂ ਨੂੰ ਮਾਸਕ ਸ਼ੈਟੀਨਾਈਜਰ ,ਸਾਬਣ ਆਦਿ ਆਦਿ ਜ਼ਰੂਰਤ ਦੀਆਂ ਚੀਜ਼ਾਂ ਚੀਜ਼ਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਮਜ਼ਦੂਰ ਵਰਗ ਦਾ ਹਰ ਵਾਰ ਇਹੀ ਸ਼ਿਕਵਾ ਹੁੰਦਾ ਹੈ ਕਿ ਸਾਨੂੰ ਮੰਡੀਆਂ ਵਿੱਚ ਕੰਮ ਕਰਦੇ ਸਮੇਂ ਨਾ ਹੀ ਪੀਣ ਲਈ ਸ਼ੁੱਧ ਪਾਣੀ ਮਿਲਦਾ ਹੈ ਨਾ ਹੀ ਪਖਾਨੇ ਅਤੇ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਹੁੰਦਾ। ਜਿਸ ਕਾਰਨ ਅੰਤਾਂ ਦੀ ਗਰਮੀ ਵਿੱਚ ਮਜਬੂਰੀ ਵਸ ਜਿੱਥੇ ਅੰਤਾਂ ਦੀ ਗਰਮੀ ਵਿਚ ਬੈਠ ਕੇ ਖਾਣਾ ਖਾਣਾ ਪੈਂਦਾ ਹੈ। ਉੱਥੇ ਹੀ ਮੱਛਰ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ।ਰਾਤ ਸਮੇਂ ਕਈ ਵਾਰ ਬਗੈਰ ਪੱਖਿਆਂ ਤੋਂ ਰਾਤਾਂ ਨੂੰ ਸੌਣਾ ਪੈਂਦਾ ਹੈ। ਇਸ ਵਾਰ ਤਾਂ ਹੋਰ ਵੀ ਬਹੁਤ ਜ਼ਿਆਦਾ ਸਹੂਲਤਾਂ ਦੀ ਲੋੜ ਹੈ ਕਿਉਂਕਿ ਕੋਰੋਨਾ ਕਾਲ ਕਾਰਨ ਚਲ ਰਹੀ ਬਿਮਾਰੀ ਦਾ ਸ਼ਿਕਾਰ ਮੰਡੀਆਂ ਵਿੱਚ ਕੰਮ ਕਰਦੇ ਗਰੀਬ ਵਰਗ ਨੂੰ ਹੋਣਾ ਪੈਂਦਾ ਹੈ। ਕਿਉਂਕਿ ਅੰਤਾਂ ਦੀ ਗਰਮੀ ਵਿੱਚ ਕੰਮ ਕਰਦੇ ਸਮੇਂ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਮਜ਼ਦੂਰ ਵਰਗ ਦਾ ਇਲਾਜ ਫਰੀ ਵਿੱਚ ਕਰਵਾਇਆ ਜਾਵੇ। ਮਜ਼ਦੂਰ ਵਰਗ ਨੂੰ ਕਿਸੇ ਵੀ ਸਮੇਂ ਜੇਕਰ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜ਼ਿਲ੍ਹਾ ਹਸਪਤਾਲ ਵਿੱਚ ਉਨ੍ਹਾਂ ਦਾ ਹਰ ਤਰ੍ਹਾਂ ਦਾ ਇਲਾਜ ਫਰੀ ਵਿਚ ਕੀਤਾ ਜਾਵੇ। ਤਾਂ ਜੋ ਉਹ ਖਰੀਦ ਕੇਂਦਰਾਂ ਵਿੱਚ ਬਗੈਰ ਕਿਸੇ ਪਰੇਸ਼ਾਨੀ ਦੇ ਕੰਮ ਕਰ ਸਕਣ।
ਬੀਰਬਲ ਧਾਲੀਵਾਲ ਦੀ ਕਲਮ ਤੋਂ

LEAVE A REPLY

Please enter your comment!
Please enter your name here