ਬੇਮੋਸਮੀ ਬਾਰਸ਼ ਕਾਰਨ ਕਣਕ ਦੀ ਫ਼ਸਲ ਦਾ ਕਾਫ਼ੀ ਨੁਕਸਾਨ
ਮਾਨਸਾ ਜ਼ਿਲ੍ਹੇ ਚ ਦੇਰ ਰਾਤ ਚੱਲੀ ਤੇਜ਼ ਹਨ੍ਹੇਰੀ ਤੇ ਬਾਰਿਸ਼ ਦੇ ਕਾਰਨ ਕਣਕ ਦੀ ਪੱਕ ਚੁੱਕੀ ਫਸਲ ਜ਼ਮੀਨ ਤੇ ਡਿੱਗ ਚੁੱਕੀ ਹੈ ਜਿਸ ਦੇ ਨਾਲ ਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਨੇ ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਖ਼ਰਾਬ ਹੋਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਸਾਨਾਂ ਕਿਹਾ ਕਿ ਬੇਮੌਸਮੀ ਹੋਈ ਬਾਰਿਸ਼ ਦੇ ਨਾਲ ਕਿਸਾਨਾਂ ਦੀ ਪੱਕ ਚੁੱਕੀ ਫਸਲ ਦੇ ਝਾੜ ਤੇ ਵੱਡਾ ਅਸਰ ਪਵੇਗਾ
ਦੇਰ ਰਾਤ ਚੱਲੀ ਤੇਜ਼ ਹਨ੍ਹੇਰੀ ਤੇ ਬਾਰਿਸ਼ ਦੇ ਕਾਰਨ ਜਿੱਥੇ ਕਿਸਾਨਾਂ ਦੀ ਪੱਕ ਚੁੱਕੀ ਫਸਲ ਧਰਤੀ ਤੇ ਵਿਛ ਚੁੱਕੀ ਹੈ। ਕਿਸਾਨ ਹਰਦੇਵ ਸਿੰਘ ਸਤਨਾਮ ਸਿੰਘ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਦੇ ਨਾਲ ਉਨ੍ਹਾਂ ਦੀ ਪੱਕ ਚੁੱਕੀ ਫਸਲ ਧਰਤੀ ਤੇ ਡਿੱਗ ਚੁੱਕੀ ਹੈ। ਜਿਸਦੇ ਨਾਲ ਝਾਡ਼ ਦੇ ਵਿੱਚ ਵੀ ਬਹੁਤ ਅਸਰ ਪਵੇਗਾ ਉਥੇ ਉਨ੍ਹਾਂ ਕਿਹਾ ਕਿ ਮਸ਼ੀਨ ਨਾਲ ਕਟਾਈ ਦੇ ਸਮੇਂ ਵੀ ਮਸ਼ੀਨ ਵਾਲੇ ਜ਼ਿਆਦਾ ਰੇਟ ਲੈਣਗੇ ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਖਰਾਬ ਹੋਈਆਂ ਫਸਲਾਂ ਦੀ ਗਿਰਦਾਵਰੀ ਕਰਕੇ ਮੁਆਵਜਾ ਦੇਣ ਦਾ ਐਲਾਨ ਕਰੇ ।ਕਿਸਾਨਾਂ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਤੇ ਸਰਕਾਰ ਅੈਲਾਨ ਤਾਂ ਕਰ ਦਿੰਦੀ ਹੈ ਪਰ ਬਾਅਦ ਵਿਚ ਉਸ ਤੇ ਅਮਲ ਨਹੀਂ ਕਰਦੀ ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਦਾ ਅੈਲਾਨ ਕਰੇ ਬੀਤੇ ਦਿਨੀਂ ਰਾਤ ਸਮੇਂ ਬੇਮੌਸਮੀ ਬਾਰਸ਼ ਹੋਣ ਕਾਰਨ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਬਹੁਤ ਸਾਰੇ ਦਰੱਖਤ ਸੜਕਾਂ ਉੱਪਰ ਅਤੇ ਖੇਤਾਂ ਵਿੱਚ ਡਿੱਗ ਪਏ ਹਨ । ਜਿਸ ਕਾਰਨ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਕਾਫ਼ੀ ਜਗ੍ਹਾ ਦਰੱਖਤਾਂ ਦੇ ਤਾਰਾ ਤੇ ਡਿੱਗਣ ਕਾਰਨ ਤਾਰਾਂ ਟੁੱਟਣ ਨਾਲ ਬਿਜਲੀ ਮਹਿਕਮੇ ਦਾ ਜਿੱਥੇ ਕਾਫ਼ੀ ਆਰਥਿਕ ਨੁਕਸਾਨ ਹੋਇਆ ਹੈ। ਉਥੇ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ । ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਖੜ੍ਹੀਆਂ ਹੋਈਆਂ ਹਰੀਆਂ ਕਣਕਾਂ ਦੀਆਂ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਕਿਉਂਕਿ ਉਨ੍ਹਾਂ ਵਿਚ ਪਹਿਲਾਂ ਤੋਂ ਹੀ ਪਾਣੀ ਖੜ੍ਹਾ ਸੀ ਅਤੇ ਡਿੱਗਣ ਕਾਰਨ ਦਾਣੇ ਦਾ ਕਾਫੀ ਨੁਕਸਾਨ ਹੋਇਆ ਹੈ ।ਜੋ ਪੱਕੀਆਂ ਫ਼ਸਲਾਂ ਖੜ੍ਹੀਆਂ ਸਨ ਉਨ੍ਹਾਂ ਨੂੰ ਵੀ ਦਾਣੇ ਵਿੱਚ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀ ਫਸਲ ਦਾ ਝਾੜ ਕਾਫ਼ੀ ਘਟਣ ਦਾ ਅੰਦਾਜ਼ ਹੈ ।ਉੱਥੇ ਹੀ ਕਿਸਾਨ ਆਗੂਆਂ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਸ਼ ਕਾਰਨ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਵਾਢੀ ਲੇਟ ਹੋਵੇਗੀ ਅਤੇ ਕਣਕ ਦਾ ਝਾੜ ਵੀ ਘੱਟ ਨਿਕਲੇਗਾ ।ਇਸ ਲਈ ਕਿਸਾਨ ਵਰਗ ਪੰਜਾਬ ਸਰਕਾਰ ਤੋਂ ਮੰਗ ਕਰਦਾ ਹੈ ਕਿ ਕਣਕ ਦੀ ਖਰੀਦ ਸਮੇਂ ਉਨ੍ਹਾਂ ਨੂੰ ਢਿੱਲ ਦਿੱਤੀ ਜਾਵੇ ।ਅਤੇ ਕਣਕ ਖ਼ਰੀਦਣ ਸਮੇਂ ਕਿਸਾਨਾਂ ਨੂੰ ਖੱਜਲ ਖੁਆਰ ਨਾ ਕੀਤਾ ਜਾਵੇ।
ਬੀਰਬਲ ਧਾਲੀਵਾਲ ਦੀ ਕਲਮ ਤੋ