*ਸੰਪਾਦਕੀ ਭਖਦੇ ਮਸਲੇ*

0
19

ਮਾਨਸਾ ਦੇ ਖਰੀਦ ਕੇਂਦਰਾਂ ਵਿੱਚ ਨਹੀਂ ਹੋਏ ਅਜੇ ਪੁਖਤਾ ਪ੍ਰਬੰਧ
ਮਾਨਸਾ ਜ਼ਿਲੇ ਚੋਂ ਹਾੜ੍ਹੀ ਦੀ ਫਸਲ ਦੀ ਕਟਾਈ ਸ਼ੁਰੂ ਹੋ ਗਈ ਹੈ ਤੇ ਕਿਸਾਨ ਹੱਥੀਂ ਕਟਾਈ ਨੂੰ ਤਰਜੀਹ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਹੱਥੀਂ ਕਟਾਈ ਕਰਨ ਦੇ ਨਾਲ ਜਿੱਥੇ ਉਨ੍ਹਾਂ ਦੇ ਪਸ਼ੂਆਂ ਲਈ ਵਿਚਾਰਾ ਇਕੱਠਾ ਹੋ ਜਾਂਦਾ ਹੈ ਉਥੇ ਹੀ ਉਨ੍ਹਾਂ ਨੂੰ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਉਣੀ ਪੈਂਦੀ ਇਸ ਲਈ ਉਹ ਹੱਥੀਂ ਕਣਕ ਦੀ ਕਟਾਈ ਕਰ ਰਹੇ ਹਨ

ਉਥੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੇ ਕਣਕ ਦੀ ਖਰੀਦ ਲੇਟ ਕੀਤੀ ਹੈ ਜਦੋਂਕਿ ਜਲਦ ਖਰੀਦ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਕਿਸਾਨ ਜਲਦ ਆਪਣੀ ਕਟਾਈ ਕਰਕੇ ਫਸਲ ਨੂੰ ਵੇਚ ਸਕੇ
ਦੇਸ਼ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਥੇ ਬਹੁਤ ਸਾਰੇ ਕਿਸਾਨ ਦਿੱਲੀ ਨੇ ਸਰਹੱਦਾਂ ਉਤੇ ਬੈਠੇ ਹਨ। ਉਥੇ ਹੀ ਉਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਨੇ ਹਾੜ੍ਹੀ ਦੀ ਫਸਲ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ।
ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨ ਹੱਥੀਂ ਵਾਢੀ ਨੂੰ ਤਰਜੀਹ ਦੇ ਰਹੇ ਹਨ। ਕਿਉਂਕਿ ਇਸ ਨਾਲ ਜਿੱਥੇ ਪਸ਼ੂਆਂ ਲਈ ਤੂੜੀ ਬਹੁਤ ਵਧੀਆ ਬਣਦੀ ਹੈ !ਉਥੇ ਕਣਕ ਦੇ ਝਾੜ ਨੂੰ ਵੀ ਫ਼ਰਕ ਪੈਂਦਾ ਹੈ।
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ਼ਰੀਦ ਲਈ 10 ਅਪ੍ਰੈਲ ਦਾ ਅੈਲਾਨ ਕੀਤਾ ਹੈ! ਪਰ ਅਜੇ ਵੀ ਮਾਨਸਾ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਮੰਡੀਆਂ ਵਿਚ ਸਾਫ ਸਫਾਈ ਦਾ ਕੰਮ ਵੀ ਪੂਰਾ ਨਹੀਂ ਹੋ! ਸਕਿਆ ਅਤੇ ਪੀਣ ਵਾਲੇ ਪਾਣੀ ਛਾਂ ਅਤੇ ਹੋਰ ਬਹੁਤ ਸਾਰੇ ਪ੍ਰਬੰਧ ਕਰਨੇ ਰਹਿੰਦੇ ਹਨ! ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਅਨਾਜ ਮੰਡੀਆਂ ਵਿੱਚ ਬਣਦੀਆਂ ਸਾਰੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਣਕ ਵੇਚਣ ਆਏ ਕਿਸਾਨਾਂ ਅਤੇ ਖ਼ਰੀਦ ਮੰਡੀਆਂ ਵਿੱਚ ਕੰਮ ਕਰਦੀਆਂ ਲੇਬਰਾਂ ਲਈ ਜਿੱਥੇ ਛਾਂ ਅਤੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉੱਥੇ ਹੀ ਪਖਾਨਿਆਂ ਦੀ ਵੀ ਬਹੁਤ ਵੱਡੀ ਘਾਟ ਰੜਕਦੀ ਹੈ ਜਿਸ ਕਾਰਨ ਲੇਬਰ ਵਿਚ ਕੰਮ ਕਰ ਕਰਨ ਆਈਆਂ ਔਰਤਾਂ ਅਤੇ ਹੋਰ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਖ਼ਰੀਦ ਮੰਡੀਆਂ ਵਿੱਚ ਸਾਰੇ ਪੁਖਤਾ ਪ੍ਰਬੰਧ ਅਪ੍ਰੈਲ ਤੋਂ ਪਹਿਲਾਂ ਸਾਰੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ।ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ।ਉਨ੍ਹਾਂ ਵਿਚ ਆਮਲ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਲਈ ਅਫ਼ਸਰਸ਼ਾਹੀ ਨੂੰ ਤਾੜਨਾ ਕਰਨੀ ਬਣਦੀ ਹੈ ।ਤਾਂ ਜੋ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਖ਼ਰੀਦ ਕੇਂਦਰਾਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰਵਾਉਣ ਤਾਂ ਜੋ ਨਿਰਵਿਘਨ ਖਰੀਦ ਹੋ ਸਕੇ।
ਬੀਰਬਲ ਧਾਲੀਵਾਲ ਦੀ ਕਲਮ ਤੋ

LEAVE A REPLY

Please enter your comment!
Please enter your name here