*ਸੰਨੀ ਦਿਓਲ ਦੀ ਚਿੱਠੀ ਵਾਇਰਲ ਹੋਣ ਮਗਰੋਂ ਵੱਡਾ ਧਮਾਕਾ, Thar ਛੇਤੀ ਦੇਣ ਦੀ ਸਿਫਾਰਸ਼*

0
61

ਚੰਡੀਗੜ੍ਹ (ਸਾਰਾ ਯਹਾਂ): ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਥਾਰ ਦੀ ਸਿਫਾਰਸ਼ ਕਰਕੇ ਪੰਜਾਬ ਵਿੱਚ ਸੁਰਖੀਆਂ ਵਿੱਚ ਹਨ। ਬਾਲੀਵੁੱਡ ਅਦਾਕਾਰ ਤੋਂ ਭਾਜਪਾ ਸੰਸਦ ਮੈਂਬਰ ਬਣੇ ਸੰਨੀ ਨੇ ਪਠਾਨਕੋਟ ਦੀ ਇੱਕ ਆਟੋਮੋਬਾਈਲ ਏਜੰਸੀ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਸ ਨੇ ਸੁਜਾਨਪੁਰ ਤੋਂ ਭਾਜਪਾ ਵਿਧਾਇਕ ਦਿਨੇਸ਼ ਸਿੰਘ ਠਾਕੁਰ ਦੀ ਧੀ ਲਈ ਥਾਰ ਦੀ ‘ਆਊਟ ਆਫ ਟਰਨ’ ਡਿਲਿਵਰੀ ਦੀ ਮੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਠਾਕੁਰ ਦੀ ਬੇਟੀ ਦਾ ਵਿਆਹ ਹੋਣਾ ਹੈ ਤੇ ਥਾਰ ਦੀ ਉਡੀਕ ਸੂਚੀ ਬਹੁਤ ਲੰਮੀ ਹੈ। ਜਦੋਂ ਉਨ੍ਹਾਂ ਦਾ ਜ਼ੋਰ ਨਾ ਚੱਲਿਆ ਤਾਂ ਸੰਸਦ ਮੈਂਬਰ ਸੰਨੀ ਦਿਓਲ ਤੋਂ ਸਿਫਾਰਸ਼ ਕਰਵਾਈ ਗਈ। ਸੰਨੀ ਦਿਓਲ ਦੀ ਤਰਫੋਂ ਗਰੋਵਰ ਆਟੋਜ਼ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਦਿਨੇਸ਼ ਠਾਕੁਰ ਦੀ ਧੀ ਸੁਰਭੀ ਠਾਕੁਰ ਨੇ ਕਾਲੀ ਥਾਰ ਬੁੱਕ ਕਰਵਾਈ ਹੈ। ਇਸ ਦੇ ਬਦਲੇ 21 ਹਜ਼ਾਰ ਦੀ ਅਗਾਉਂ ਅਦਾਇਗੀ ਵੀ ਦਿੱਤੀ ਗਈ ਹੈ। ਉਨ੍ਹਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਥਾਰ ਦੀ ਸਪੁਰਦਗੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ।

ਸੰਨੀ ਦਿਓਲ ਦੀ ਚਿੱਠੀ ਵਾਇਰਲ ਹੋਣ ਮਗਰੋਂ ਵੱਡਾ ਧਮਾਕਾ, Thar ਛੇਤੀ ਦੇਣ ਦੀ ਸਿਫਾਰਸ਼

ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਮੁੱਦੇ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਵਿਧਾਇਕ ਤੇ ਸੰਸਦ ਮੈਂਬਰ ਇਸ ਲਈ ਚੁਣੇ ਜਾਂਦੇ ਹਨ ਕਿਉਂਕਿ ਉਹ ਲੋਕਾਂ ਲਈ ਕੰਮ ਕਰਨ। ਉਹ ਨਿੱਜੀ ਕੰਮ ਤੇ ਸਿਫਾਰਸ਼ ਲਈ ਨਹੀਂ ਚੁਣੇ ਜਾਂਦੇ। ਚੰਗਾ ਹੁੰਦਾ ਜੇ ਵਿਧਾਇਕ ਆਪਣੇ ਸੰਸਦ ਮੈਂਬਰ ਤੋਂ ਆਪਣੇ ਹਲਕੇ ਦੇ ਵਿਕਾਸ ਲਈ ਫੰਡ ਮੰਗਦਾ।

LEAVE A REPLY

Please enter your comment!
Please enter your name here