ਮਾਨਸਾ 18ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈ ਮੁਹਿੰਮ ਦੌਰਾਨ ਕੋਵਿੰਡ ਨੂੰ ਰੋਕਣ ਲਈ ਪੰਜਾਬ ਭਰ ਵਿਚ ਕੋਰੋਨਾ ਵੈਕਸੀਨ ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ 45 ਸਾਲ ਤੋਂ ਉਪਰ ਉਮਰ ਦੇ ਲੋਕਾਂ ਦੇ ਲਗਾਈ ਜਾ ਰਹੀ ਹੈ! ਜਿਸ ਦੇ ਤਹਿਤ ਮਾਨਸਾ ਦੇ ਸੰਤ ਨਿਰੰਕਾਰੀ ਮਿਸ਼ਨ ਭਵਨ ਵਿਚ ਸਿਹਤ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਇਕ ਕੈਂਪ ਲਗਾਇਆ ਗਿਆ ਜਿਸ ਵਿਚ 150 ਦੇ ਕਰੀਬ ਲੋਕਾਂ ਦੇ ਵੈਕਸੀਨ ਲਗਵਾਈ !ਇਸ ਮੌਕੇ ਡਾ ਰਣਜੀਤ ਰਾਏ, ਸਿਵਲ ਸਰਜਨ ਸੁਖਵਿੰਦਰ ਸਿੰਘ, ਡੀ ਪੀ ਐਸ ਅਵਤਾਰ ਸਿੰਘ , ਐਸਐਮਓ ਹਰਚੰਦ ਸਿੰਘ, ਡਾ ਵਰੁਣ ਮਿੱਤਲ ,ਬਲਬੀਰ ਕੌਰ ਆਸ਼ਾ ਵਰਕਰ, ਦੀ ਟੀਮ ਹਾਜ਼ਰ ਸੀ! ਸਿਵਲ ਸਰਜਨ ਮਾਨਸਾ ਨੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ 45 ਸਾਲ ਤੋਂ ਉੱਪਰ ਉਮਰ ਵਾਲੇ ਔਰਤਾਂ ਮਰਦ ਸਾਰੇ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ! ਤਾਂ ਜੋ ਕੋਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਰੋਕਿਆ ਜਾ ਸਕੇ! ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਕੈਂਪ ਲੱਗ ਰਹੇ ਹਨ ।
ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਦਲੀਪ ਕੁਮਾਰ, ਅਸੋਕ ਕੁਮਾਰ,ਹਰਬੰਸ ਸਿੰਘ ਨੇ ਸਿਹਤ ਵਿਭਾਗ ਮਾਨਸਾ ਦੀ ਟੀਮ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਵੈਕਸੀਨ ਲਗਾਈ ।ਇਸ ਮੌਕੇ ਜੁੜੀ ਹੋਈ ਸਾਰੀ ਸਾਧ ਸੰਗਤ ਦਾ ਵੀ ਉਨ੍ਹਾਂ ਧੰਨਵਾਦ ਕਰਦਿਆ ਕੀਤਾ ਜਿਨ੍ਹਾਂ ਨੇ ਸਹਿਯੋਗ ਅਤੇ ਸੇਵਾ ਭਾਵਨਾ ਸਦਕਾ ਇਹ ਕੈਂਪ ਸਫਲਤਾ ਪੂਰਵਕ ਲਗਾਇਆ ਗਿਆ। ਸਿਹਤ ਵਿਭਾਗ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਵਨ ਵਿਖੇ ਆ ਕੇ 150ਸੌ ਦੇ ਕਰੀਬ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਇਸ ਮੌਕੇ ਸਮੂਹ ਸਾਧ ਸੰਗਤ ਹਾਜ਼ਰ ਸੀ ਜਿਨ੍ਹਾਂ ਨੇ ਤਨ ਮਨ ਨਾਲ ਸੇਵਾ ਕੀਤੀ !