ਸੰਘਰਸ਼ੀ ਅਧਿਆਪਕ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਰਾਹ ਪਾਉਣ ਲੱਗੇ

0
17

ਸੰਗਰੂਰ 3 ਜੂਨ (ਸਾਰਾ ਯਹਾ ) : ਸੰਘਰਸ਼ੀ ਅਧਿਆਪਕ ਹੁਣ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਖੁਦ ਅੱਗੇ ਹਨ,ਜਿਸ ਕਰਕੇ ਪੰਜਾਬ ਭਰ ਵਿੱਚ ਆਨਲਾਈਨ ਨਵੇਂ ਦਾਖਲਿਆਂ ਦਾ ਹੜ੍ਹ ਆ ਗਿਆ ਹੈ, ਹਰ ਜ਼ਿਲ੍ਹਾ ਅਪਣੇ ਪਿਛਲੇ ਟੀਚੇ ਨੂੰ ਪਾਰਕੇ ਵਾਧੇ ਦੀ ਪ੍ਰਤੀਸ਼ਤ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ,ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਸਕੂਲਾਂ ਦੀ ਹੋਂਦ ਨੂੰ ਬਚਾਉਣਾ ਹੈ ਅਤੇ ਭਵਿੱਖ ਲਈ ਅਸਾਮੀਆਂ ਦਾ ਰਾਹ ਪੱਧਰਾ ਕਰਨਾ ਹੈ ਤਾਂ ਅਧਿਆਪਕ ਵਰਗ ਨੂੰ ਹੀ ਪਹਿਲ ਕਦਮੀਂ ਕਰਨੀ ਪਵੇਗੀ।
ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਹੈ ਕਿ ਹੋਰਨਾਂ ਜ਼ਿਲ੍ਹਿਆਂ ਵਾਂਗ ਸੰਗਰੂਰ ਜ਼ਿਲ੍ਹੇ ਅੰਦਰ ਜਿਥੋਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਆ ਰਹੇ ਹਨ ਉਥੇਂ ਅਧਿਆਪਕਾਂ ਨੇ ਅਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੀ ਵੱਡੀ ਮੁਹਿੰਮ ਚਲਾਈ ਹੈ। ਸੰਘਰਸ਼ੀ ਅਧਿਆਪਕ ਹਿਮਾਂਸ਼ੂ ਸਿੰਗਲਾ ਦਾ ਕਹਿਣਾ ਹੈ ਕਿ ਹੁਣ ਜਦੋ ਸਮਾਰਟ ਬਣੇ ਸਰਕਾਰੀ ਸਕੂਲਾਂ ਚ ਪੜ੍ਹਾਈ ਦਾ ਮਿਆਰ ਵਧਿਆ ਹੈ ਤਾਂ ਹਰ ਵਰਗ ਦੇ ਲੋਕੀਂ ਇਨ੍ਹਾਂ ਸਕੂਲਾਂ ਦੀ ਪੜ੍ਹਾਈ ਲਈ ਦਿਲਚਸਪੀ ਦਿਖਾ ਰਹੇ ਨੇ।
ਮਲੇਰਕੋਟਲਾ- 1 ਦੇ ਅਧਿਆਪਕ ਗੁਰਪ੍ਰੀਤ ਸਿੰਘ ਸੋਹੀ ਨੇ ਆਪਣੇ ਹੱਥੀ ਡੇਢ ਲੱਖ ਦੀ ਰਾਸ਼ੀ ਦਾਨੀ ਸੱਜਣਾਂ ਕੋਲੋਂ ਇਕੱਠੀ ਕਰਕੇ ਪਿੰਡ ਦੇ ਹੀ ਸਰਕਾਰੀ ਸਕੂਲ ਨੂੰ ਸਮਾਰਟ ਬਣਾ ਦਿੱਤਾ। ਇਸ ਤੋ ਪ੍ਰੇਰਿਤ ਹੋ ਕੇ ਉਹਨਾਂ ਆਂਪਣੇ ਬੱਚੇ ਨੂੰ ਕਾੱਨਵੈਂਟ ਸਕੂਲ ਵਿਚੋ ਹਟਾ ਕੇ ਆਪਣੇ ਹੀ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰ ਚੰਨਾ ਵਿੱਚ ਦਾਖਲ ਕਰਵਾ ਦਿੱਤਾ,ਚੀਮਾ ਬਲਾਕ ਦੇ ਅਧਿਆਪਕ ਨਰਿੰਦਰ ਪਾਲ ਸਿੰਘ ਨੇ ਆਪਣੀ ਬੇਟੀ ਦਾ ਅੱਠਵੀ ਕਲਾਸ ਵਿੱਚ ਕੇਂਦਰੀ ਵਿਦਿਆਲਾ ਲੌਗੋਵਾਲ ਵਿਖੇ ਦਾਖਲ਼ਾ ਕਰਵਾਇਆ। ਅਧਿਆਪਕ ਹੱਕੀ ਮੰਗਾਂ ਲਈ ਸੰਘਰਸ਼ੀ ਬਲਾਕ ਚੀਮਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਾਹੋਕੇ ਦੇ ਸਿੱਖਿਆ ਪ੍ਰੋਵਾਇਡਰ ਅਧਿਆਂਪਕ ਸਿਮਰਜੀਤ ਕੌਰ ਨੇ ਆਪਣੇ ਦੋਨੋ ਪੁੱਤਰ ਪਿੰਡ ਦੇ ਸਮਾਰਟ ਸਕੂਲ ਤਕੀਪੁਰ ਵਿਖੇ ਦਾਖਲ ਕਰਵਾਏ।ਬਲਾਕ ਸੁਨਾਮ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਿੜਬਾ ਵਿਖੇ ਤਾਇਨਾਤ ਮੈਡਮ ਰਾਜਿੰਦਰ ਕੌਰ ਪਹਿਲਾ ਤੋਂ ਹੀ ਆਪਣੇ ਬੇਟਿਆਂ ਦੀ ਪੜ੍ਹਾਈ ਦਿੜਬਾ ਮੰਡੀ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਕਰਵਾ ਰਹੇ ਹਨ, ਜਿਨਾਂ ਵਿਚੋ ਇੱਕ ਬੇਟੇ ਨੇ ਐਨ ਡੀ ਏ ਦਾ ਸ਼ੁਰੂਆਂਤੀ ਪੇਪਰ ਪਾਸ ਕਰਕੇ ਪੂਰੇ ਇਲਾਕੇ ਵਿੱਚ ਸਰਕਾਰੀ ਸਕੂਲ ਦਾ ਮਾਣ ਵਧਾਇਆ ਹੈ ਅਤੇ ਦੂਜੇ ਬੱਚੇ ਨੇ ਇਸੇ ਸੈਸ਼ਨ ਦੌਰਾਨ ਸਕੂਲ ਵਿੱਚੋ ਦਸਵੀਂ ਕਲਾਸ ਪਾਸ ਕੀਤੀ ਹੈ,ਬਲਾਕ ਧੂਰੀ ਦੇ ਬਮਾਲ ਸਕੂਲ ਦੇ ਅਧਿਆਪਕ ਰਾਜਵੀਰ ਨੇ ਆਪਣੀ ਧੀ ਦਾ ਦਾਖਲਾ ਆਪਣੇ ਹੀ ਸਕੂਲ ਦੀ ਪ੍ਰੀ ਪ੍ਰਾਇਮਰੀ ਜਮਾਤ ਵਿੱਚ ਕਰਵਾਇਆ ਹੈ,ਈ ਟੀ ਟੀ ਅਧਿਆਪਕ ਪ੍ਰਕਾਸ਼ ਸਿੰਘ ਨੇ ਆਪਣੇ ਬੇਟੇ ਦਾ ਦਾਖਲ਼ਾ ਹਾਈ ਸਕੂਲ ਬਮਾਲ ਵਿਖੇ ਅੱਠਵੀਂ ਸ਼੍ਰੇਣੀ ਵਿੱਚ ਕਰਵਾਇਆਂ,ਮਲੇਰਕੋਟਲਾ-2 ਬਲਾਕ ਦੇ ਕਿਲ੍ਹਾ ਰਹਿਮਤਗੜ੍ਹ ਦੇ ਸਰਕਾਰੀ ਸਕੂਲ ਵਿਖੇ ਤਾਇਨਾਤ ਅਧਿਆਂਪਕ ਹਰਵਿੰਦਰ ਕੌਰ ਨੇ ਆਪਣੇ ਬੱਚੇ ਦਾ ਦਾਖਲ਼ਾ ਪ੍ਰੀ-ਪ੍ਰਾਇਮਰੀ-2 ਵਿੱਚ ਕਰਵਾਇਆ ਹੈ,ਬਲਾਕ ਮੂਣਕ ਦੇ ਅਧਿਆਪਕ ਕੁਲਦੀਪ ਸਿੰਘ ਨੇ ਆਪਣੇ ਬੱਚੇ ਦਾ ਦਾਖਲਾ ਆਪਣੇ ਹੀ ਸਕੂਲ ਪੱਕੀ ਖਨੌਰੀ ਵਿਖੇ ਪਹਿਲੀ ਜਮਾਤ ਵਿੱਚ ਕਰਵਾਇਆਂ।ਬਲਾਕ ਲਹਿਰਾ ਦੇ ਖੰਡੇਬਾਦ ਪਿੰਡ ਵਿੱਚ ਤਾਇਨਾਤ ਅਧਿਆਂਪਕ ਦਪਿੰਦਰ ਕੌਰ ਨੇ ਆਪਣੇ ਬੱਚੇ ਦਾ ਦਾਖਲਾ ਸੁਪਰ ਸਮਾਰਟ ਸਕੂਲ ਸੰਗਤਪੁਰਾ ਵਿਖੇ ਦੂਸਰੀ ਜਮਾਤ ਵਿੱਚ ਕਰਵਾਇਆ। ਇਸੇ ਬਲਾਕ ਦੇ ਭੁਟਾਲ ਖੁਰਦ ਸਕੂਲ ਦੀ ਅਧਿਆਪਕਾਂ ਵੀਰਪਾਲ ਕੌਰ ਨੇ ਆਪਣੀ ਬੇਟੀ ਦਾ ਦਾਖਲਾ ਪਿੰਡ ਦੇ ਹਾਈ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਕਰਵਾਇਆ। ਅਹਿਮਦਗੜ ਬਲਾਕ ਦੇ ਝੁਨੇਰ ਸਕੂਲ ਚ ਤੈਨਾਤ ਈਟੀਟੀ ਅਧਿਆਪਕ ਰਾਜ ਮੁਹੰਮਦ ਨੇ ਆਪਣੀ ਬੇਟੀ ਦਾ ਦਾਖਲਾ ਆਪਣੇ ਸਕੂਲ ਦੀ ਪ੍ਰੀ-ਪ੍ਰਾਇਮਰੀ -1 ਵਿੱਚ ਕਰਵਾਇਆਂ ਇਸੇ ਸਕੂਲ ਚ ਮੌਜੂਦ ਏ ਆਈ ਈ ਵਲੰਟੀਅਰ ਮੈਡਮ ਸ਼ੀਨਾ ਨੇ ਆਪਣੇ ਬੇਟੇ ਦਾ ਦਾਖਲਾ ਇਸੇ ਸਕੂਲ ਚ ਪ੍ਰੀ – ਪ੍ਰਾਇਮਰੀ -2 ਵਿੱਚ ਕਰਵਾਇਆਂ ਹੈ।
ਇਸ ਸੰਬੰਧੀ ਡੀ.ਈ.ਓ ਐਲੀਮੈਟਰੀ ਡਾ. ਪ੍ਰਭਸਿਮਰਨ ਕੌਰ,ਨੋਡਲ ਅਫਸਰ ਅਤੇ ਸਹਾਇਕ ਡਾਇਰੈਕਟਰ ਜਸਵਿੰਦਰ ਕੌਰ, ਡਿਪਟੀ ਡੀ ਈ ਓ ਰਾਜਪਾਲ ਕੌਰ, ਜਸਪ੍ਰੀਤ ਸਿੰਘ ਨਾਗਰਾ, ਜਗਦੀਸ਼ ਸਿੰਘ ਤੇ ਸਮੁਹ ਬਲਾਕਾਂ ਦੇ ਬੀ.ਪੀ.ਈ.ਓ ਨੇ ਅਧਿਆਪਕਾਂ ਦੀ ਇਸ ਪਹਿਲ ਕਦਮੀਂ ਦਾ ਸਵਾਗਤ ਕੀਤਾ ਹੈ

LEAVE A REPLY

Please enter your comment!
Please enter your name here