
ਸੰਗਰੂਰ, 24 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)– ਨਾਭਾ ਜੇਲ ਬ੍ਰੇਕ ਦੇ ਦੋਸ਼ੀ ਅਮਨਦੀਪ ਢੋਟੀਆਂ ਨੇ ਸ਼ਨੀਵਾਰ ਰਾਤ ਸੰਗਰੂਰ ਸੈਂਟਰਲ ਜੇਲ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੰਗਰੂਰ ਸਿਟੀ 1 ਦੇ ਐਸਐਚਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਗੈਂਗਸਟਰ ਅਮਨਦੀਪ ਢੋਟੀਆਂ, ਜੋ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ ‘ਚ ਦੋਸ਼ੀ ਹੈ ਅਤੇ ਨਾਭਾ ਜੇਲ ਬ੍ਰੇਕ ਕਾਂਡ ਦਾ ਵੀ ਮੁਲਜ਼ਮ ਹੈ, ਨੇ ਕਈ ਥਾਵਾਂ ਤੋਂ ਆਪਣੀ ਬਾਂਹ ‘ਤੇ ਕੱਟ ਲਾਏ ਹਨ। ਜੇਲ੍ਹ ਪ੍ਰਸ਼ਾਸਨ ਤੋਂ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਜਾਂਦਾ ਗਿਆ, ਇਲਾਜ ਤੋਂ ਬਾਅਦ ਵਾਪਸ ਜੇਲ੍ਹ ਲਿਆਂਦਾ ਗਿਆ । ਐਸਐਚਓ ਨੇ ਦੱਸਿਆ ਕਿ ਢੋਟੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
