ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਧਰੁਵ ਪਾਂਡਵ ਟਰਾਫੀ ਅੰਡਰ19 ਦੇ ਚੱਲ ਰਹੇ ਅੰਤਰ ਜਿਲਾ ਦੋ ਦਿਨਾ ਮੈਚਾ ਚ ਮਾਨਸਾ ਦੇ ਖਿਡਾਰੀ ਧਰੁਵ ਮਿੱਤਲ ਨੇ ਸੰਗਰੂਰ ਦੇ 9 ਖਿਡਾਰੀਆ ਨੂੰ ਪਹਿਲੀ ਇੰਨਿੰਗ ਚ ਆਊਟ ਕਰ ਦਿੱਤਾ। ਪਹਿਲੀ ਇੰਨਿੰਗ ਚ ਸੰਗਰੂਰ ਦੀ ਟੀਮ ਦਾ ਇੱਕ ਖਿਡਾਰੀ ਰਨ ਆਊਟ ਹੋਇਆ ਤੇ ਬਾਕੀ 9 ਵਿਕਟਾ ਆਫ ਸਪਿਨਰ ਧਰੁਵ ਮਿੱਤਲ ਨੇ ਝਟਕਾਈਆ। ਪਹਿਲਾ ਬੈਟਿੰਗ ਕਰਦੇ ਹੋਏ ਮਾਨਸਾ ਨੇ 99/9 ਤੇ ਪਾਰੀ ਘੋਸ਼ਿਤ ਕਰ ਦਿੱਤੀ ਤਾਂ ਸੰਗਰੂਰ ਦੀ ਟੀਮ ਨੂੰ ਵੀ ਮਾਨਸਾ ਦੀ ਟੀਮ 103 ਦੌੜਾ ਤੇ ਆਲ ਆਊਟ ਕਰਨ ਚ ਸਫਲ ਰਹੀ। ਭਾਂਵੇ ਇਹ ਮੈਚ ਮਾਨਸਾ ਸੰਗਰੂਰ ਤੋਂ ਹਾਰ ਗਿਆ। ਪਰ ਇੱਕ ਬਾਲਰ ਦੁਆਰਾ ਇੱਕ ਪਾਰੀ ਚ 10 ਚੋਂ 9 ਵਿਕਟਾ ਲੈਣਾ ਬਹੁਤ ਵੱਡੀ ਪ੍ਰਾਪਤੀ ਹੈ। ਧਰੁਵ ਮਿੱਤਲ ਦੇ ਇਸ ਪ੍ਰਦਰਸ਼ਨ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਧਰੁਵ ਮਿੱਤਲ ਦੀ ਉਮਰ ਹਾਲੇ 18 ਸਾਲ ਤੋਂ ਘੱਟ ਹੈ ਅਤੇ ਉਹ ਪਿਛਲੇ ਛੇ ਸਾਲ ਤੋਂ ਲਗਾਤਾਰ ਕ੍ਰਿਕਟ ਖੇਡ ਰਿਹਾ ਹੈ। ਅਜਿਹਾ
ਜਿਲਾ ਪੱਧਰ ਦੀ ਕ੍ਰਿਕਟ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਦੀ ਕ੍ਰਿਕਟ ਵਿਚ ਬਹੁਤ ਘੱਟ ਵਾਰ ਹੋਇਆ ਹੈ ਕਿ ਕਿਸੇ ਇੱਕ ਬਾਲਰ ਨੇ ਸਾਰੀ ਟੀਮ ਆਊਟ ਕੀਤੀ ਹੋਵੇ ਜਾਂ 9 ਵਿਕਟਾ ਇਕੱਲੇ ਨੇ ਲਈਆ ਹੋਣ। ਧਰੁਵ ਮਿੱਤਲ ਦੇ ਕੋਚਾ ਨੇ ਕਿਹਾ ਕਿ ਇਹ ਖਿਡਾਰੀ ਬਹੁਤ ਪ੍ਰਤਿਭਾਸ਼ਾਲੀ ਹੈ, ਬਾਲਰ ਦੇ ਨਾਲ ਨਾਲ ਇਹ ਬੈਟਸਮੈਨ ਅਤੇ ਫੀਲਡਰ ਵੀ ਕਮਾਲ ਦਾ ਹੈ, ਇਹ ਖਿਡਾਰੀ ਤੋਂ ਅੱਗੇ ਸਟੇਟ ਲੈਵਲ ਤੇ ਅਤੇ ਰਣਜੀ ਟਰਾਫੀ ਲਈ ਪੰਜਾਬ ਵੱਲੋਂ ਖੇਡਣਾ ਲਗਭਗ ਤਹਿ ਹੈ।
ਧਰੁਵ ਮਿੱਤਲ ਦੇ ਮਾਪਿਆ ਐਡਵੋਕੇਟ ਅਮਨ ਮਿੱਤਲ ਅਤੇ ਮਾਤਾ ਮਿਊਂਸੀਪਲ ਕੌਂਸਲਰ ਰੰਜਨਾ ਮਿੱਤਲ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਖਿਡਾਰੀਆ ਨੂੰ ਕ੍ਰਿਕਟ ਖੇਡਣ ਲਈ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਟਰਾਈਡੈਂਟ ਗਰੁੱਪ ਦੇ ਮਾਲਕ ਅਤੇ ਪੰਜਾਬ ਵਿੱਚ ਕਿ੍ਕਟ ਦੀ ਤਰੱਕੀ ਲਈ ਉਚੇਚੇ ਯਤਨ ਕਰਨ ਵਾਲੇ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੇ ਮਾਨਸਾ ਦੇ ਇਸ ਖਿਡਾਰੀ ਨੂੰ ਇਸ ਪ੍ਰਾਪਤੀ ਬਦਲੇ 51000 ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।