
ਫ਼ਿਰੋਜ਼ਪੁਰ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਤਹਿਸੀਲ ਜ਼ੀਰਾ ਦੇ ਮੱਲਾਂਵਾਲਾ ਨੇੜੇ ਬਸਤੀ ਚੰਦੇ ਵਾਲੀ ਉਰਫ਼ ਕਾਮਲ ਵਾਲਾ ਖ਼ੁਰਦ ਦੇ 6 ਵਿਅਕਤੀਆਂ ਦੀ ਸੜਕ ਹਾਦਸੇ (Road Accident)) ‘ਚ ਮੌਤ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਵਿਅਕਤੀ ਛੋਟੇ ਹਾਥੀ ‘ਤੇ ਸਵਾਰ ਹੋ ਕੇ ਕਰਤਾਰਪੁਰ ਵਿਖੇ ਮਜ਼ਦੂਰੀ ਕਰਨ ਜਾ ਰਹੇ ਸੀ।
ਹਾਦਸੇ ਦੌਰਾਨ ਮੱਖੂ ਨਜ਼ਦੀਕ ਗਿਦੜਵਿੰਡੀ ਪੁਲ ‘ਤੇ ਇਨ੍ਹਾਂ ਦੇ ਛੋਟੇ ਹਾਥੀ ਦੀ 18 ਟਾਇਰਾਂ ਟਰਾਲੇ ਨਾਲ ਟੱਕਰ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 6 ਦੀ ਮੌਤ ਹੋ ਗਈ, ਜਦਕਿ ਬਾਕੀ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।
