ਮਾਨਸਾ 27 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਮਾਨਸਾ ਸ਼ਹਿਰ ਅੰਦਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਮਾਨਵਤਾ
ਭਲਾਈ ਦੇ ਕਾਰਜ ਪੂਰੀ ਸਰਗਰਮੀ ਨਾਲ ਲਗਾਤਾਰ ਜਾਰੀ ਹਨ। ਡੇਰਾ ਪ੍ਰੇਮੀਆਂ ਵੱਲੋਂ ਸੜਕ ਹਾਦਸੇ ਰੋਕਣ ਦਾ ਉੱਦਮ
ਕਰਦਿਆਂ 27 ਨਵੰਬਰ ਸ਼ੁੱਕਰਵਾਰ ਦੇ ਦਿਨ ਵਹੀਕਲਾਂ ਨੂੰ 1500 ਰਿਫਲੈਕਟਰ ਲਾਏ ਗਏ। ਇਸ ਸੇਵਾ ਕਾਰਜ ਦੀ
ਸ਼ੁਰੂਆਤ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ।
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਸਮਾਜ ਸੇਵਾ ਦੇ ਲਗਾਤਾਰ ਕੀਤੇ ਜਾ
ਰਹੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸ਼ੁੱਕਰਵਾਰ 27 ਨਵੰਬਰ ਨੂੰ ਸੜਕ ਹਾਦਸੇ ਰੋਕਣ ਦੇ ਮੰਤਵ ਨਾਲ ਵੱਖ-ਵੱਖ
ਵਹੀਕਲਾਂ ਨੂੰ 1500 ਰਿਫਲੈਕਟਰ ਲਾਏ ਗਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਜਿਲ੍ਹਾ ਭਲਾਈ ਅਫਸਰ ਸ੍ਰ. ਕੁਲਦੀਪ
ਸਿੰਘ ਬੰਗੜ ਅਤੇ ਜਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸ਼੍ਰੀ ਅਫਜਲ ਅਹਿਮਦ ਨੇ ਸਾਂਝੇ ਤੌਰ ’ਤੇ ਪਹਿਲਾ ਰਿਫਲੈਕਟਰ ਲਾਕੇ
ਉਕਤ ਕਾਰਜ ਦੀ ਸ਼ੁਰੂਆਤ ਕੀਤੀ। ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੇ ਸਾਹਮਣੇ ਮਾਨਸਾ ਸਰਸਾ ਰੋਡ ‘ਤੇ ਵਿਸ਼ੇਸ਼ ਤੌਰ
’ਤੇ ਪੁੱਜੇ ਜਿਲ੍ਹਾ ਭਲਾਈ ਅਫਸਰ ਸ੍ਰ. ਕੁਲਦੀਪ ਸਿੰਘ ਬੰਗੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ
ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਸਮਾਜ ਦੀ ਸੇਵਾ ਵਿੱਚ ਅਹਿਮ ਅਤੇ ਮੋਹਰੀ ਰੋਲ ਨਿਭਾਅ ਰਹੇ ਹਨ। ਖੂਨਦਾਨ,
ਗਰੀਬ ਪਰਿਵਾਰਾਂ ਨੂੰ ਘਰੇਲੂ ਸਮਾਨ ਅਤੇ ਰਾਸ਼ਨ ਵੰਡਣ, ਲੋੜਵੰਦਾਂ ਨੂੰ ਮੌਸਮ ਮੁਤਾਬਕ ਕੱਪੜੇ, ਬੂਟ, ਜੁਰਾਬਾਂ ਅਤੇ ਚੱਪਲਾਂ
ਆਦਿ ਵੰਡਣ, ਪੌਦੇ ਲਾਉਣ ਤੇ ਬਚਾਉਣ, ਇਮਾਰਤਾਂ ਨੂੰ ਸੈਨੇਟਾਈਜ ਕਰਨ, ਗਰੀਬ ਮਰੀਜਾਂ ਦੇ ਇਲਾਜ ਕਰਵਾਉਣ,
ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿੱਚ ਮੱਦਦ ਕਰਨ, ਝੁੱਗੀਆਂ ਝੋਪੜੀਆਂ ’ਚ ਰਹਿੰਦੇ
ਪਰਿਵਾਰਾਂ ਨੂੰ ਖਾਣਾ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਖਿਲੌਣੇ ਆਦਿ ਦੇਣ ਦੇ ਕੰਮ ਡੇਰਾ ਪ੍ਰੇਮੀ ਪੂਰੀ ਸਰਗਰਮੀ ਨਾਲ ਕਰਦੇ
ਆ ਰਹੇ ਹਨ। ਸਰਦੀ ਦੇ ਮੌਸਮ ਵਿੱਚ ਧੁੰਦ ਕਾਰਨ ਸੜਕ ਹਾਦਸੇ ਵਾਪਰਣ ਤੋਂ ਰੋਕਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ
ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋਂ ਵਹੀਕਲਾਂ ਨੂੰ ਰਿਫਲੈਕਟਰ ਲਾਉਣ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਜਿਲ੍ਹਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸ਼੍ਰੀ ਅਫਜਲ ਅਹਿਮਦ ਨੇ ਕਿਹਾ ਕਿ ਸੜਕ ਹਾਦਸੇ
ਰੋਕਣ ਲਈ ਵਹੀਕਲਾਂ ’ਤੇ ਰਿਫਲੈਕਟਰ ਲੱਗੇ ਹੋਣਾ ਜਰੂਰੀ ਹੈ। ਡੇਰਾ ਪ੍ਰੇਮੀਆਂ ਵੱਲੋਂ ਕੀਤਾ ਗਿਆ ਇਹ ਉੱਦਮ ਜਰੂਰਤ
ਮੁਤਾਬਕ ਚੰਗਾ ਸੇਵਾ ਕਾਰਜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖਣੇ ਚਾਹੀਦੇ ਹਨ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ
ਨੇ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਵਹੀਕਲਾਂ ’ਤੇ ਰਿਫਲੈਕਟਰ ਲੱਗਣਾ ਜਰੂਰੀ ਹੋਣ ਕਰਕੇ ਹੀ ਉਕਤ
ਅਨੁਸਾਰ ਸੇਵਾ ਕਾਰਜ ਨੂੰ ਅਮਲੀ ਰੂਪ ਦਿੱਤਾ ਗਿਆ। ਹਰ ਸਾਲ ਸੜਕ ਹਾਦਸੇ ਵਾਪਰਣ ਨਾਲ ਅਨੇਕਾਂ ਕੀਮਤੀ ਮਨੁੱਖੀ
ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਵੱਡੇ ਪੱਧਰ ’ਤੇ ਮਸ਼ੀਨਰੀ ਦਾ ਨੁਕਸਾਨ ਹੋ ਜਾਂਦਾ ਹੈ। ਮਨੁੱਖੀ ਜਾਨਾਂ ਬਚਾਉਣ ਲਈ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਸਾਲ ਹੀ ਰਿਫਲੈਕਟਰ ਲਾਉਣ ਦਾ ਕੰਮ ਕਰਦੇ ਹਨ। ਆਉਣ ਵਾਲੇ ਦਿਨਾਂ ਵਿੱਚ
ਵਹੀਕਲਾਂ ਨੂੰ ਹੋਰ ਫਿਰਲੈਕਟਰ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਤੇ ਸਿੱਖਿਆ ’ਤੇ ਚਲਦਿਆਂ
ਮਾਨਸਾ ਵਿਖੇ ਕੀਤੇ ਜਾ ਰਹੇ ਭਲਾਈ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਦੇ
ਪ੍ਰਬੰਧਕ ਨਛੱਤਰ ਸਿੰਘ , ਸੁਦਾਗਰ ਸਿੰਘ ਅਤੇ ਸ਼ਿੰਗਾਰਾ ਸਿੰਘ ਨੇ ਵੀ ਇਸ ਮੌਕੇ ਰਿਫੈਲਕਟਰ ਲਾਉਂਦਿਆਂ ਸੇਵਾਦਾਰਾਂ ਦੇ
ਉਪਰਾਲੇ ਦੀ ਸ਼ਲਾਘਾ ਕੀਤੀ।
ਰਿਫਲੈਕਟਰ ਲਾਉਣ ਮੌਕੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ, ਹੌਲਦਾਰ
ਬਲਦੇਵ ਸਿੰਘ ਤੇ ਕਾਕਾ ਸਿੰਘ, ਪੁਲਿਸ ਚੌਕੀ ਕੋਟ ਧਰਮੂ ਦੇ ਏ.ਐਸ.ਆਈ ਭੁਪਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ,
ਸਿਪਾਹੀ ਸੋਨੂੰ ਸਿੰਘ ਤੇ ਹੋਮ ਗਾਰਡ ਦੇ ਹੌਲਦਾਰ ਮਿੱਠੂ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਉਕਤ ਮੌਕੇ 25 ਮੈਂਬਰ ਜਸਵੀਰ ਸਿੰਘ ਜਵਾਹਰਕੇ, 15 ਮੈਂਬਰ ਅੰਮ੍ਰਿਤਪਾਲ ਸਿੰਘ, ਤਰਸੇਮ ਚੰਦ,
ਰਾਕੇਸ਼ ਕੁਮਾਰ ਤੇ ਗੁਲਾਬ ਸਿਘ, ਨਾਮ ਜਾਮ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਨਰੇਸ਼ ਕੁਮਾਰ, ਖੂਨਦਾਨ ਸੰਮਤੀ ਦੇ ਜਿਲ੍ਹਾ
ਜਿੰਮੇਵਾਰ ਡਾ. ਜੀਵਨ ਕੁਮਾਰ ਜਿੰਦਲ, ਨੇਤਰਦਾਨ ਸੰਮਤੀ ਦੇ ਜਿਲ੍ਹਾ ਜਿੰਮੇਵਾਰ ਡਾ. ਕ੍ਰਿਸ਼ਨ ਸੇਠੀ, ਬਜੁਰਗ ਸੰਮਤੀ ਦੇ
ਜਿਲ੍ਹਾ ਜਿੰਮੇਵਾਰ ਇੰਸਪੈਕਟਰ ਬੁੱਧ ਰਾਮ ਸ਼ਰਮਾ, ਸੇਵਾ ਮੁਕਤ ਪ੍ਰਾਇਮਰੀ ਸਿੱਖਿਆ ਅਫਸਰ ਨਾਜਰ ਸਿੰਘ, ਐਲ.ਆਈ.ਸੀ.
ਦੇ ਵਿਕਾਸ ਅਫਸਰ ਬਿਲਾਸ ਚੰਦ, ਸ਼ਹਿਰੀ ਭੰਗੀਦਾਸ ਠੇਕੇਦਾਰ ਗੁਰਜੰਟ ਸਿੰਘ ਤੋਂ ਇਲਾਵਾ ਬਲੌਰ ਸਿੰਘ, ਖੁਸ਼ਵੰਤ ਸਿੰਘ,
ਰਮੇਸ਼ ਕੁਮਾਰ, ਹਰਨੇਕ ਸਿੰਘ, ਬਹਾਦਰ ਸਿੰਘ, ਸੁਭਾਸ਼ ਕੁਮਾਰ, ਰਮੇਸ਼ ਕੁਮਾਰ ਅੰਕੁਸ਼ ਲੈਬ, ਜੁਗਲ ਕਿਸ਼ੌਰ, ਰਾਮ ਪ੍ਰਸ਼ਾਦ
ਰੁਸਤਮ, ਸੁਨੀਲ ਕੁਮਾਰ, ਬਿੰਦਰ ਸਿੰਘ ਪਰਵਾਨਾ, ਮੁਨੀਸ਼ ਕੁਮਾਰ, ਸ਼ੰਮੀ ਅਤੇ ਰਾਕੇਸ਼ ਕੁਮਾਰ ਐਚ.ਡੀ.ਐਫ.ਸੀ. ਬੈਂਕ
ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜਰ ਸਨ।