
22 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੇਨ ਰੋਡ ‘ਤੇ ਰੋਜ਼ਾਨਾ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਤਿੰਨ ਘੰਟੇ ਤੱਕ ਐਂਬੂਲੈਂਸ ਨਹੀਂ ਆਈ ਤੇ ਜੋ ਸ਼ੰਭੂ ਬੈਰੀਅਰ ਕਿਸਾਨਾਂ ਨੇ ਰੋਕਿਆ ਹੋਇਆ ਹੈ ਉਸ ਕਾਰਨ ਵੀ ਵੱਡੇ ਐਕਸੀਡੈਂਟ ਹੋ ਰਹੇ ਹਨ ਜਿਸ ਕਾਰਨ ਕਾਫੀ ਮੁਸ਼ਕਲਾ ਪੇਸ਼ ਆ ਰਹੀਆਂ ਹਨ।
ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 44 ‘ਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਇੱਕ ਟਰੈਕਟਰ ਟਰਾਲੀ ਵੱਲੋਂ ਇੱਕ ਐਕਟਿਵਾ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ ਦੇ ਲਈ ਰਾਜਪੁਰਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਦਰਅਸਲ, ਪਿੰਡ ਨਸ਼ਹਿਰਾ ਦੀ ਕਮਲਜੀਤ ਕੌਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਕੂਟਰੀ ‘ਤੇ ਆ ਰਹੀ ਸੀ ਤਾਂ ਪਿੰਡ ਚਮਾਰੂ ਵਿਖੇ ਅਚਾਨਕ ਟਰੈਕਟਰ ਟਰਾਲੀ ਨਾਲ ਐਕਸੀਡੈਂਟ ਹੋ ਗਿਆ ਜਿਸ ਕਾਰਨ ਕਮਲਜੀਤ ਕੌਰ, ਜਸਪ੍ਰੀਤ ਸਿੰਘ, ਰਵਨੀਤ ਸਿੰਘ ਅਤੇ ਅਮਰਜੀਤ ਸਿੰਘ ਜ਼ਖ਼ਮੀ ਹੋ ਗਏ।
ਜਿਨਾਂ ਨੂੰ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਰਵਨੀਤ ਸਿੰਘ ਅਤੇ ਅਮਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਕਮਲਜੀਤ ਕੌਰ ਅਤੇ ਜਸਪ੍ਰੀਤ ਨੂੰ ਗੰਭੀਰ ਜਖਮੀ ਹੋਣ ਕਾਰਨ ਇਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੇਨ ਰੋਡ ‘ਤੇ ਰੋਜ਼ਾਨਾ ਐਕਸੀਡੈਂਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਤਿੰਨ ਘੰਟੇ ਤੱਕ ਐਂਬੂਲੈਂਸ ਨਹੀਂ ਆਈ ਤੇ ਜੋ ਸ਼ੰਭੂ ਬੈਰੀਅਰ ਕਿਸਾਨਾਂ ਨੇ ਰੋਕਿਆ ਹੋਇਆ ਹੈ ਉਸ ਕਾਰਨ ਵੀ ਵੱਡੇ ਐਕਸੀਡੈਂਟ ਹੋ ਰਹੇ ਹਨ ਜਿਸ ਕਾਰਨ ਕਾਫੀ ਮੁਸ਼ਕਲਾ ਪੇਸ਼ ਆ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੇ ਟਰੈਕਟਰ ਟਰਾਲੀ ਦੇ ਮਾਲਕ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
