
ਮਾਨਸਾ, 15 ਮਈ (ਸਾਰਾ ਯਹਾਂ/ ਮੁੱਖ ਸੰਪਾਦਕ) :ਪੁਲਿਸ ਵਿਭਾਗ ਲਈ ਏਕੀਕਿ੍ਰਤ ਰੋਡ ਐਕਸੀਡੈਂਟ ਡਾਟਾਬੇਸ (ਆਈ.ਆਰ.ਏ.ਡੀ) ਪ੍ਰੋਜੈਕਟ ’ਤੇ ਸਿਖਲਾਈ ਸੈਸ਼ਨ ਦਾ ਆਯੋਜਨ ਸਹਾਇਕ ਡਾਇਰੈਕਟਰ ਆਈ.ਟੀ. (ਮਾਨਸਾ) ਸ੍ਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਰੋਲ ਆਊਟ ਮੈਨੇਜ਼ਰ ਇਕਬਾਲ ਵੱਲੋਂ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਪੁਲਿਸ ਲਾਈਨ ਮਾਨਸਾ ਵਿਖੇ ਹੋਇਆ।
ਸ੍ਰ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਈ.ਆਰ.ਏ.ਡੀ ਪ੍ਰੋਜੈਕਟ ਐਨ.ਆਈ.ਸੀ. ਅਤੇ ਆਈ.ਆਈ.ਟੀ. ਮਦਰਾਸ ਦੇ ਵਿਚਕਾਰ ਸਹਿਯੋਗੀ ਉਪਰਾਲਾ ਹੈ, ਜਿਸ ਵਿੱਚ ਪੁਲਿਸ, ਟਰਾਂਸਪੋਰਟ, ਹਾਈਵੇਅ ਅਥਾਰਟੀਆਂ (ਪਬਲਿਕ ਵਰਕਸ ਵਿਭਾਗ, ਐਨ.ਐਚ.ਏ.ਆਈ, ਮਿਊਂਸਪਲਿਟੀ, ਬੀ.ਆਰ.ਓ ਆਦਿ) ਅਤੇ ਸਿਹਤ ਵਿਭਾਗ ਸਮੇਤ ਪ੍ਰਮੁੱਖ ਹਿੱਸੇਦਾਰ ਸ਼ਾਮਲ ਹਨ। ਪ੍ਰੋਜੈਕਟ ਦਾ ਮੁੱਖ ਉਦੇਸ਼ ਉਪਭੋਗਤਾ-ਅਨੁਕੂਲ ਮੋਬਾਈਲ ਐਪ ਅਤੇ ਇੱਕ ਪੂਰਕ ਵੈਬ ਐਪਲੀਕੇਸ਼ਨ ਦੀ ਵਰਤੋਂ ਨਾਲ ਸੜਕ ਹਾਦਸਿਆਂ ਬਾਰੇ ਵਿਆਪਕ ਡਾਟਾ ਇਕੱਤਰ ਕਰਨਾ ਅਤੇ ਇਸ ਦਾ ਵਿਸ਼ਲੇਸ਼ਣ ਕਰਨਾ ਹੈ।
ਇਸ ਐਪ ਦੀ ਵਿਸ਼ੇਸ਼ਤਾ ਹੈ ਕਿ ਇਹ ਪੋਰਟਲ ਰਾਹੀਂ ਇਕੱਤਰ ਕੀਤੇ ਡਾਟਾ ਦੇ ਅਧਾਰ ’ਤੇ ਬੀਮੇ ਦੇ ਲਾਭਾਂ ਦਾ ਦਾਅਵਾ ਕਰਨ ਵਿੱਚ ਆਮ ਜਨਤਾ ਦੀ ਸਹਾਇਤਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੋਂ ਇਲਾਵਾ, ਇਹ ਹਸਪਤਾਲਾਂ ਤੋਂ ਮੈਡੀਕਲ ਰਿਪੋਰਟਾਂ ਤੱਕ ਪਹੁੰਚ ਕਰਨ ਅਤੇ ਮੋਟਰ ਵਹੀਕਲ ਇੰਸਪੈਕਟਰਾਂ ਤੋਂ ਦੁਰਘਟਨਾ ਰਿਪੋਰਟਾਂ ਦੀ ਪ੍ਰਤੀਬੇਨਤੀ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾ ਕੇ ਪੁਲਿਸ ਵਿਭਾਗ ਦੇ ਕੰਮ ਦੇ ਬੋਝ ਨੂੰ ਕਾਫੀ ਹੱਦ ਤੱਕ ਘਟਾਉਣ ਦੇ ਯੋਗ ਹੈ।
ਆਈ. ਆਰ. ਏ. ਡੀ. ਸਿਸਟਮ ਦੁਆਰਾ ਤਿਆਰ ਕੀਤੀਆਂ ਰਿਪੋਰਟਾਂ ਅਦਾਲਤੀ ਸੁਣਵਾਈਆਂ ਦੌਰਾਨ ਸਵੀਕਾਰਯੋਗ ਸਬੂਤ ਵਜੋਂ ਮਹੱਤਵਪੂਰਣ ਭੂਮਿਕਾ ਅਦਾ ਕਰਨਗੀਆਂ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਤੇਜ ਅਤੇ ਸੁਚਾਰੂ ਬਣਾਉਣਗੀਆਂ। ਇਹ ਪ੍ਰੋਜੈਕਟ ਮਾਨਸਾ ਵਿੱਚ ਸੜਕ ਹਾਦਸਿਆਂ ਦੇ ਪ੍ਰਭਾਵਸਾਲੀ ਢੰਗ ਨਾਲ ਪ੍ਰਬੰਧਨ ਅਤੇ ਰੋਕਥਾਮ ਲਈ ਇੱਕ ਅਹਿਮ ਕਦਮ ਹੈ।
I/560939/2023
