
ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} : ਮਾਨਸ਼ਾ ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਵੱਲੋ ਸ੍ਰੀ ਰਾਮ ਲੀਲਾ ਦੀ 12 ਵੀ ਨਾਈਟ ਦਾ ਉਦਘਾਟਨ ਡਾ ਮਾਨਵ ਜਿੰਦਲ ਤੇ ਉਹਨਾ ਦੀ ਧਰਮ ਪਤਨੀ ਦੀਪੀਕਾ ਜਿੰਦਲ ਨੇ ਆਪਣੇ ਕਰ ਕਮਲਾ ਨਾਲ ਕੀਤਾ ।ਸਭ ਤੋ ਪਹਿਲਾ ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਤੇ ਪ੍ਰਧਾਨ ਪਰਵੀਨ ਗੋਇਲ ,ਕੈਸੀਅਰ ਵਿਜੈ ਕੁਮਾਰ, ਬਲਜੀਤ ਸਰਮਾ , ਅਰੂਣ ਅਰੋੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਰੀਬਨ ਕੱਟਣ ਦੀ ਰਸਮ ਅਦਾ ਕਰਵਾਈ ,ਮੁੱਖ ਮਹਿਮਾਨ ਨੇ ਬੋਲਦਿਆ ਕਿਹਾ ਕਿ ਅੱਜ ਦੇ ਕਲਯੁੱਗ ਦੇ ਸਮੇ ਅੰਦਰ ਰਮਾਇਣ ਦੀਆ ਸਿੱਖਿਆ ਤੇ ਚੱਲ ਕੇ ਇੱਕ ਚੰਗੇ ਢੰਗ ਦਾ ਸਮਾਜ ਸਿਰਜ ਸਕਦੇ ਹਾ ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਜੀ ਦੀ ਆਰਤੀ ਕਰਕੇ ਕੀਤਾ ਗਿਆ ਅੱਜ ਦੀ ਸ੍ਰੀ ਰਾਮ ਲੀਲਾ ਵਿਚ ਵਿਖਾਇਆ ਗਿਆ ਕਿ ਭਭਿਕਸ਼ਨ ਦਾ ਪ੍ਰਭੂ ਰਾਮ ਦੀ ਸ਼ਰਨ ਵਿਚ ਆਉਣਾ,ਅੰਗਦ ਦਾ ਰਾਵਣ ਦੇ ਦਰਬਾਰ ਵਿਚ ਜਾਣਾ ਤੇ ਰਾਵਣ ਨੂੰ ਸਮਝਾਉਣਾ ,

ਮੇਘਨਾਥ ਦਾ ਲਛਮਣ ਨਾਲ ਯੁੱਧ ਹੋਣਾ ,ਲਛਮਣ ਜੀ ਦਾ ਮੇਘਨਾਥ ਹੱਥੋ ਯੁੱਧ ਵਿੱਚ ਮੂਰਛਤ ਹੋਣਾ ਅਤੇ ਲੋਕਾ ਵਿਚ ਸੂਖੈਨ ਵੈਦ ਦਾ ਲਛਮਣ ਦੇ ਠੀਕ ਹੋਣ ਦਾ ਉਪਾਅ ,ਸੰਜੀਵੀਨੀ ਬੂਟੀ ਦੱਸਣਾ ਅਤੇ ਹਨੂੰਮਾਨ ਦਾ ਬੁੂਟੀ ਦੀ ਨਿਸ਼ਾਨੀ ਪੂਛ ਕੇ ਬੂਟੀ ਲੈ ਕੇ ਆਉਣਾ ਬੂਟੀ ਦੁਆਰਾ ਲਛਮਣ ਦਾ ਠੀਕ ਹੋਣਾ ,ਮੇਘਨਾਥ ਨਾਲ ਯੁੱਧ ਕਰਨਾ, ਕੁੰਭਕਰਨ ਨੁੂੰ ਜਗਾਉਣਾ ਸਾਰੇ ਸ਼ੀਨ ਦੇਖਣ ਯੋਗ ਸਨ ਸ੍ਰੀ ਰਾਮ ਦਾ ਰੋਲ ਵਿਪਨ ਅਰੋੜਾ,ਲਛਮਣ ਦਾ ਰੋਲ ਸੋਨੂੰ ਰੱਲਾ ,

ਸੁਗਰੀਵ ਸਤਨੀਮ ਸੇਠੀ ,ਹਨੂਮਾਨ ਜੀ ਰਿੰਕੂ ਬਾਂਸਲ,ਭਵਿਕਸ਼ਨ ਮਨੋਜ ਅਰੋੜਾ ,ਅੰਗਦ ਵਿੱਕੀ ਸ਼ਰਮਾ ,ਰਾਵਣ ਮਕੇਸ਼ ਬਾਸਲ, ਮੇਘਨਾਥ ਰਮੇਸ ਬੱਚੀ ,ਕੁੰਭਕਰਨ ਅਮਨ ਗੁਪਤਾ ,ਵੈਦ ਵਿਸਾਲ ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏ । ਮੰਚ ਸੰਚਾਲਣ ਦੀ ਭੁੂਮਿਕਾ ਸ੍ਰੀ ਅਰੁਣ ਅਰੋੜਾ ਜੀ ਤੇ ਬਲਜੀਤ ਸਰਮਾਂ ਵੱਲੋ ਸਾਂਝੇ ਤੋਰ ਤੇ ਨਿਭਾਈ ਗਈ ।

