ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੋ ਸ੍ਰੀ ਰਾਮ ਲੀਲਾ ਦੀ ਦੂਸਰੀ ਨਾਇਟ ਦਾ ਉਦਘਾਟਨ ਅੱਗਰਵਾਲ ਸਭਾ ਮਾਨਸਾ ਅਤੇ ਸੀਨੀਅਰ ਵਾਇਸ ਪ੍ਰਧਾਨ ਮਹਾਰਾਜਾ ਅਗਰਸੈਨ ਭਵਨ ਮਾਨਸਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵਕ ਸ੍ਰੀ ਪਰਸੋਤਮ ਬਾਂਸਲ ਲੋਹੇ ਵਾਲੇ ਨੇ ਰੀਬਨ ਕੱਟ ਕੇ ਕੀਤਾ ਉਹਨਾ ਨੇ ਰਮਾਇਣ ਤੇ ਬੋਲਦੇ ਹੋਏ ਕਿਹਾ ਅੱਜ ਵੀ ਸਦੀਆ ਤੋ ਹੋ ਰਹੀ ਸ੍ਰੀ ਰਾਮ ਲੀਲਾ ਸਮਾਜ ਨੂੰ ਕਿਵੇ ਸੇਧ ਦੇ ਰਹੀ ਹੈ ਅਤੇ ਸਾਨੁੂੰ ਸ੍ਰੀ ਰਾਮ ਚੰਦਰ ਦੀਆ ਸਿੱਖਿਆ ਤੋ ਕੁਝ ਸਿੱਖਣਾ ਚਾਹੀਦਾ ਹੇ ।ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ਕੈਸ਼ੀਅਰ ਵਿਜੈ ਕੁਮਾਰ ਤੇ ਸੈਕਟਰੀ ਬਕਜੀਤ ਸ਼ਰਮਾ , ਐਕਟਰ ਬੋਡੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਨੰਗਲੀਆ ਜੀ ਨੇ ਮੁੱਖ ਮਹਿਮਾਨ ਪਰਸੋਤਮ ਬਾਂਸਲ ਜੀ ਨੂੰ ਜੀ ਆਇਆ ਆਖਦੇ ਹੋਏ ਉਹਨਾ ਇੱਕ ਸਮਿਰਤੀ
ਚਿੰਨ ਦੇ ਕੇ ਸਨਮਾਨਿਤ ਕੀਤਾ ਸਭ ਤੋ ਪਹਿਲਾ ਗਣੇਸ ਜੀ ਦੀ ਆਰਤੀ ਕੀਤੀ ਗਈ ਅਤੇ ਕੈਲਾਸ ਪਰਬਤ ਤੇ ਭੋਲੇ ਸ਼ੰਕਰ ਦੀ ਅਰਾਧਨਾ ਕੀਤੀ ਗਈ ਰਾਵਣ ਦੇ ਕੈਲਾਸ ਪਰਬਤ ਦੇ ਉਪਰ ਦੀ ਆਪਣਾ ਬਾਮਨ ਲੈ ਕੇ ਜਾਣਾ ਨੰਦੀਗਣ ਰਾਵਣ ਸੰਵਾਦ ਨੰਦੀਗਣ ਦਾ ਗਣਨ ਨੂੰ ਸਮਝਾਉਣਾ ਤੇ ਸ਼ੰਕਰ ਜੀ ਦੁਆਰਾ ਰਾਵਣ ਨੂੰ ਖੁਸ ਹੋ ਕੇ ਹੰਸ ਨਾਮੀ ਤਲਵਾਰ ਦੇਣਾ ,ਭਗਵਾਨ ਸ਼ੰਕਰ ਦੀ ਭਸਮਾਸੂਰ ਨੂੰ ਵਰਦਾਨ ਦੇਣਾ ਭਸਮਾਸੁੂਰ ਦਾ ਵਰਦਾਨ ਦਾ ਗਲਤ ਇਸਤੇਮਾਲ ਕਰਨਾ ਭਗਵਾਨ ਵਿਸ਼ਨੂੰ ਦੇ ਵਿਸ਼ਵ ਮੋਹਨੀ ਰੂਪ ਵਿਚ ਆਉਣਾ ਤੇ ਮਹਾਦੇਵ ਦਾ ਵਿਸਨੂੰ ਜੀ ਨੂੰ ਕਹਿਣਾ ਕਿ ਮੈ ਰਾਮ ਜਨਮ ਹੋਣ ਤੇ ਹਨੂੰਮਾਨ ਦੇ ਰੂਪ ਵਿਚ ਆਉਣ ਦਾ ਵਾਦਾ ਕਰਨਾ ਹਨੂੰਮਾਨ ਜਨਮ ਰਾਖਸ਼ਸ ਦੁਆਰਾ ਭਗਤੀ ਕਰ ਰਹੇ ਸਾਧੂਆ ਨੂੰ ਜੰਗਲ ਵਿਚ ਤੰਗ ਕਰਨਾ ਰਾਵਣ ਦੁਆਰ ਦੇਵ ਲੋਕ ਦੇਵਤਿਆ ਨੂੰ ਤੰਗ ਕਰਨਾ ,ਦੇਵਤਿਆ ਦਾ ਇਕੱਠੇ ਹੋਣ ਕਸ਼ੀਦ ਸਾਗਰ ਵਿਚ ਭਗਵਾਨ ਵਿਸਨੂੰ ਕੋਲ ਜਾਣਾ ਭਗਵਾਨ ਵਿਸਨੂੰ
ਦੁਆਰਾ ਮੁਨਸ ਰੂਪ ਰਾਮ ਜਨਮ ਲੈ ਕੇ ਰਾਵਣ ਦਾ ਉਧਾਰ ਕਰਨ ਦਾ ਵਾਧਾ ਕਰਨਾ ਰਾਵਣ ਵੇਦਵਤੀ ਸੰਵਾਦ ਸੰਰਗੀ ਰਿਸੀ ਦੁਆਰਾ ਪੁੱਤਰ ਏਸਟੀ ਜੱਗ ਕਰਵਾਉਣਾ ਰਾਮ ਜਨਮ ਹੋਣਾ ।ਸਾਰੇ ਸ਼ੀਨ ਦੇਖਣ ਯੋਗ ਸਨ ਕਲੱਬ ਦੇ ਡਾਇਰੈਕਟਰ ਦੁਆਰਾ ਬੜੀ ਮਿਹਨਤ ਤੇ ਲਗਨ ਨਾਲ ਸ਼ੀਨ ਤਿਆਰ ਕਰਵਾਏ ਸਨ ।ਵਿਸਨੂੰ ਭਗਵਾਨ ਦੇ ਰੋਲ ਵਿਚ ਡਾ ਵਿਕਾਸ ਸ਼ਰਮਾ ਨੰਦੀਗਣ ਸੋਨੂੰ ਰੱਲਾ , ਸ਼ੰਕਰ ਜੀ ਦਾ ਰੋਲ ਰਿੰਕੂ ਬਾਸਲ,
ਪਾਰਬਤੀ ਨਰੇਸ਼ ਬਾਂਸਲ ਸ਼ਿਵ ਅਰਾਧਨਾ ਸਤੀ , ਵੈਦਵਤੀ ਗਗਨ, ਰਾਵਣ ਮੁਕੇਸ਼ ਬਾਂਸਲ ,ਮਾਰੀਚ ਸੰਟੀ ਅਰੋੜਾ , ਨੰਦੀਗਣ ਸੋਨੂੰ ਰੱਲਾ ,ਭਸਮਾਸੁਰ ਅਰੁਣ ਗੁਪਤਾ , ਦਸਰਥ ਪ੍ਰਵੀਨ ਟੋਨੀ ਸਰਮਾ , ਸੰਰਗੀ ਰਿਸ਼ੀ ਪੁਨੀਤ ਗੋਗੀ ਸ਼ਰਮਾ , ,,ਬੰਟੀ ਸਰਮਾ , ਹੈਰੀ ਰਾਖਸਸ ਵੀਨੂੰ ਬਾਂਸਲ , ਰਮੇਸ ਬੱਚੀ , ਸੰਟੀ ਅਰੋੜਾ , ਰਾਜੂ ਬਾਵਾ , ਜੀਵਨ , ਨੇ ਆਪਣੇ ਆਪਣੇ ਰੋਲ ਬਹੁਤ ਵਧੀਆ ਢੰਗ ਨਾਲ ਨਿਭਾਏੇ ।ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਨਿਭਾਈ