
ਮਾਨਸਾ (ਸਾਰਾ ਯਹਾਂ/ ਜੋਨੀ ਜਿੰਦਲ} ਸ੍ਰੀ ਸੁਭਾਸ ਡਰਾਮਾਟਿਕ ਕਲੱਬ ਮਾਨਸਾ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਨੋਵੀ ਨਾਈਟ ਦਾ ਉਦਘਾਟਨ ਡਾ.ਵਿਜੈ ਸਿੰਗਲਾ ਐਮ ਐਲ ਏ ਮਾਨਸਾ ਨੇ ਆਪਣੇ ਸੁਭ ਹੱਥਾ ਨਾਲ ਰੀਬਨ ਕੱਟ ਕੇ ਕੀਤਾ ਤੇ ਉਹਨਾ ਨੇ ਕਲੱਬ ਦੀ ਮਨੈਜਮੈਟ ਕਮੇਟੀ ਦਾ ਧੰਨਵਾਦ ਕੀਤਾ ਇਸ ਤੋ ਬਾਅਦ ਕਲੱਬ ਦੇ ਚੇਅਰਮੈਨ ਅਸੋਕ ਗਰਗ , ਪ੍ਰਧਾਨ ਪ੍ਰਵੀਨ ਗੋਇਲ , ,ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ , ਕੈਸੀਅਰ ਵਿਜੈ ਕੁਮਾਰ , ਬਨਵਾਰੀ ਲਾਲ ਬਜਾਜ, ਅਰੂਣ ਅਰੋੜਾ , ਬਲਜੀਤ ਸਰਮਾ, ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਲੱਬ ਦੀ ਮਨੈਜਮੈਟ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਸਵਰੀ ਉਧਾਰ ਸ੍ਰੀ ਹਨੂੰਮਾਨ ਮਿਲਣ,ਸੁਗਰੀਵ ਮਿਤਰਤਾ ਬਾਲੀ ਸ਼ੁਗਰੀਵ ਯੂੱਧ ਦਾ ਆਨੰਦ ਮਾਣਿਆ ਅੱਜ ਦੀ ਨਾਇਟ ਦਾ ਸੁਭ ਆਰੰਭ ਸ਼੍ਰੀ ਰਾਮ ਲਛਮਣ ਤੇ ਹਨੁੰਮਾਨ ਜੀ ਦੀ

ਆਰਤੀ ਕਰਕੇ ਕੀਤਾ ਗਿਆ ਨਾਇਟ ਵਿਚ ਦਿਖਾਇਆ ਗਿਆ ਕਿ ਕਿਸ ਤਰਾ ਰਾਮ ਚੰਦਰ ਸ਼ਿਵਰੀ ਦੀ ਕੁਟੀਆ ਵਿਚ ਆਏ ਝੂਠੈ ਬੇਰ ਖਾਧੇ ਸ਼ਿਵਰੀ ਦਾ ਉਧਾਰ ਕਰਕੇ ਪ੍ਰਭੂ ਰਾਮ ਨੂੰ ਜਾਤ ਪਾਤ ਦੇ ਬੰਧਨਾ ਨੁੰ ਤੋੜਿਆ ।ਬਾਲੀ ਸੁਗਰੀਵ ਨੂੰ ਰਾਜ ਤਿਲਕ ਕਰਨਾ ਅਤੇ ਪ੍ਰਭੂ ਰਾਮ ਦਾ ਸ੍ਰੀ ਹਨੂੰਮਾਨ ਜੀ ਨੁੰ ਮਾਂ ਸੀਤਾ ਦੀ ਖੋਜ ਵਿਚ ਭੇਜਣਾ ਸਾਰੇ ਹੀ ਸੀਨ ਦੇਖਣ ਯੋਗ ਸਨ ਅੱਜ ਦੇ ਸੀਨ ਵਿੱਚ ਸ੍ਰੀ ਰਾਮ ਦੇ ਰੋਲ ਵਿੱਚ ਵਿਪਨ ਅਰੋੜਾ,ਲਛਮਣ ਦੇ ਰੋਲ ਵਿੱਚ

ਸੋਨੂੰ ਰੱਲਾ,ਹਨੂੰ ਮਾਨ ਜੀ ਰਿੰਕੂ ਬਾਸਲ , ਸਿਵਰੀ ਸੰਟੀ ਅਰੋੜਾ , ਗੁਰੂ ਜੀ ਮਨੋਜ ਅਰੋੜਾ, ਬਾਹਮਣ ਸੰਟੀ ਅਰੌੜਾ , ਸੁਗਰੀਵ ਸਤਨਾਮ ਸੇਠੀ ,ਬਾਲੀ ਬੰਨਟੀ ਸ਼ਰਮਾ ,ਅੰਗਦ ਸਾਮਰ ਸਰਮਾ ਨੇ ਰੋਲ ਬਾਖੂਬੀਨਿਭਾਈ । ਸਟੇਜ ਸਕੱਤਰ ਦੀ ਭੂਮਿਕਾ ਅਰੁਣ ਅਰੋੜਾ ਤੇ ਬਲਜੀਤ ਸਰਮਾ ਨੇ ਕੀਤੀ ।
