11 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):
ਸ੍ਰੀ ਰਾਮ ਨਾਟਕ ਕਲੱਬ ਮਾਨਸਾ ਦੀ ਸਾਲਾਨਾ ਮੀਟਿੰਗ ਬੀਤੀ ਰਾਤ ਰਾਮ ਨਾਟਕ ਕਲੱਬ ਵਿਖੇ ਕਲੱਬ ਦੇ ਸਰਪ੍ਰਸ਼ਤ ਜੋਗਿੰਦਰ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ।ਸਭ ਤੋ ਪਹਿਲਾ ਕਲੱਬ ਦੇ ਖਜਾਨਚੀ ਵੱਲੋ ਪਿਛਲੇ ਸਾਲ ਦਾ ਹਿਸਾਬ ਕਿਤਾਬ ਪੇਸ ਕੀਤਾ ਗਿਆ ਜੋ ਸਰਬਸੰਮਤੀ ਨਾਲ ਪਾਸ ਕੀਤਾ ।ਇਸ ਉਪਰੰਤ ਕਲੱਬ ਵੱਲੋ ਕਲੱਬ ਨਾਲ ਜੁੜੇ ਕਲਾਕਾਰਾ ਦੇ ਜੋ ਪਰਿਵਾਰਕ ਮੈਬਰ ਵਿਛੜ ਚੁੱਕੇ ਸਨ ਉਹਨਾ ਦੀ ਆਤਮਿਕ ਸ਼ਾਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ।ਇਸ ਤੋ ਬਾਅਦ ਨਵੇ ਸਾਲ ਲਈ ਚੋਣ ਕੀਤੀ ਗਈ ਜਿਸ ਵਿੱਚ ਐਡਵੋਕੇਟ ਪ੍ਰੇਮ ਸਿੰਗਲਾ ਪ੍ਰਧਾਨ , ਸੁਰਿੰਦਰ ਲਾਲੀ ਉਪ ਪ੍ਰਧਾਨ ,ਵਿਜੇੈ ਧੀਰ ਜਰਨਲ ਸਕੱਤਰ , ਨਵੀ ਜਿੰਦਲ ਸਕੱਤਰ , ਸਤੀਸ ਧੀਰ ਖਜਾਨਚੀ ,ਸੁਭਾਸ ਕਾਕੜਾ ਪ੍ਰਚਾਰ ਸਕੱਤਰ ,ਰਾਜ ਨੋਨਾ ਤੇ ਕਾਲਾ ਸਟੋਰ ਕੀਪਰ ਬਣਾਏ ਗਏ ਜਦਕਿ ਜਗਦੀਸ ਜੋਗਾ ਡਾਇਰੈਕਟਰ , ਦੀਵਾਨ ਭਾਰਤੀ ਮਿਊਜਕ ਡਾਇਰੈਕਟਰ , ਲੋਕ ਰਾਜ ,ਪਵਨ ਧੀਰ ਤੇ ਭੋਲਾ ਸਰਮਾ ਮੈਕਅੱਪ ਡਾਇਰੈਕਟਰ , ਕਪਿਲ ,ਬੰਨਟੀ ਮਘਾਣੀਆ ਤੇ ਅੰਕੁਸ ਕੇਲਾ ਸੀਨਰੀ ਇੰਚਾਰਜ, ਜੋਗਿੰਦਰ ਅਗਰਵਾਲ ਅਤੇ ਡਾਕਟਰ ਆਰ ਸੀ ਸਿੰਗਲਾ ਸਰਪ੍ਰਸਤ,ਰਮੇਸ ਟੋਨੀ ਅਤੇ ਅਮਰ ਗਰਗ ਸਟੇਜ ਸਕੱਤਰ ਬਣਾਏ ਗਏ ।ਮੀਟਿੰਗ ਦੋਰਾਨ ਇਸ ਵਾਰ ਰਾਮਲੀਲਾ ਖੇਡਣ ਦਾ ਵੀ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ।ਸ੍ਰੀ ਰਾਮ ਨਾਟਕ ਕਲੱਬ ਦੀ ਚੋਣ ਸਮੇ ਜੁੜੇ ਕਲਾਕਾਰ